ਪੰਜਾਬ `ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ `ਚ ਹੋਇਆ ਸੁਧਾਰ : ਗੋਇਲ

0
24
Barinder Goyal

ਜਲੰਧਰ, 1 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਵਾਲੀ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਵਿਚ ਜ਼ਮੀਨੀ ਪਾਣੀ ਦੇ ਪੱਧਰ (Groundwater levels) ਵਿਚ ਸੁਧਾਰ ਹੋਇਆ ਹੈ ।

ਕੀ ਆਖਿਆ ਜਲ ਸਰੋਤ ਮੰਤਰੀ ਨੇ

ਪੰਜਾਬ ਦੇ ਜਲ ਸਰੋਤ ਮੰਤਰੀ (Minister of Water Resources) ਬਰਿੰਦਰ ਕੁਮਾਰ ਗੋਇਲ ਨੇ ਆਖਿਆ ਹੈ ਕਿ ਕੇਂਦਰੀ ਭੂਜਲ ਬੋਰਡ ਦੇ ਸਾਲ 2026 ਦੇ ਤਾਜ਼ਾ ਅੰਕੜਿਆਂ/ਮੁਲਾਂਕਣ ਅਨੁਸਾਰ ਪੰਜਾਬ ਵਿਚ ਦਹਾਕਿਆਂ ਬਾਅਦ ਪਹਿਲੀ ਵਾਰ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਸੁਧਾਰ ਦਰਜ ਕੀਤਾ ਗਿਆ ਹੈ ।

ਉਨ੍ਹਾਂ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਦੀ ਦਰ ਸਾਲ 2022 ਦੇ 164 ਫੀਸਦੀ ਤੋਂ ਘਟ ਕੇ ਸਾਲ 2026 ਵਿਚ 152.22 ਫੀਸਦੀ ਰਹਿ ਗਈ ਹੈ, ਜਦੋਂ ਕਿ ਅਤਿ-ਸ਼ੋਸਿ਼ਤ ਬਲਾਕਾਂ ਦੀ ਗਿਣਤੀ 117 ਤੋਂ ਘਟ ਕੇ 110 ਅਤੇ ਸੁਰੱਖਿਅਤ ਬਲਾਕਾਂ (Safe blocks) ਦੀ ਗਿਣਤੀ 17 ਤੋਂ ਵਧ ਕੇ 20 ਹੋ ਗਈ ਹੈ । ਕੁੱਲ 153 ਮੁਲਾਂਕਣ ਕੀਤੇ ਗਏ ਬਲਾਕਾਂ ਵਿਚੋਂ 109 ਵਿਚ ਸੁਧਾਰ ਦਰਜ ਕੀਤਾ ਗਿਆ ਹੈ ।

ਸਾਲ-2025 ਦੇ ਮੁਕਾਬਲੇ 14 ਬਲਾਕ ਬੇਹਤਰ ਸ਼੍ਰੇਣੀ ਵਿਚ ਆਏ ਹਨ

ਗੋਇਲ ਨੇ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਦੀ ਸਾਲਾਨਾ ਮਾਤਰਾ ਸਾਲ 2022 ਦੇ 28.02 ਬਿਲੀਅਨ ਕਿਊਬਿਕ ਮੀਟਰ ਤੋਂ ਘਟ ਕੇ 2026 ਵਿੱਚ 26.32 ਬਿਲੀਅਨ ਕਿਊਬਿਕ ਮੀਟਰ ਰਹਿ ਗਈ ਹੈ । ਸਾਲ 2025 ਦੇ ਮੁਕਾਬਲੇ 14 ਬਲਾਕ ਬਿਹਤਰ ਸ਼੍ਰੇਣੀ ਵਿਚ ਆਏ ਹਨ, ਜਿਨ੍ਹਾਂ ਵਿਚੋਂ 4 ਬਲਾਕ ਸੁਰੱਖਿਅਤ ਸ਼੍ਰੇਣੀ `ਚ ਪਹੁੰਚੇ ਹਨ ।

LEAVE A REPLY

Please enter your comment!
Please enter your name here