ਸੰਗੀਤ ਜਗਤ ਤੋਂ ਇੱਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ।ਪੰਕਜ ਉਧਾਸ ਇਸ ਦੁਨੀਆਂ ਨੂੰ ਅਲ਼ਵਿਦਾ ਕਹਿ ਗਏ ਹਨ। ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਹੈ।
ਉਨ੍ਹਾਂ ਨੇ 72 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਪੰਕਜ ਦੀ ਧੀ ਨਿਆਬ ਉਧਾਸ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਹੈ।
ਇਸ ਖ਼ਬਰ ਤੋਂ ਬਾਅਦ ਸੰਗੀਤ ਜਗਤ ’ਚ ਸੋਗ ਦੀ ਲਹਿਰ ਹੈ। ਪੰਕਜ ਵਰਗੇ ਗ਼ਜ਼ਲ ਗਾਇਕ ਦੇ ਜਾਣ ਨਾਲ ਪ੍ਰਸ਼ੰਸਕ ਉਦਾਸ ਹੋ ਗਏ ਹਨ। ਉਨ੍ਹਾਂ ਦੀ ਗਜ਼ਲ ਚਿੱਠੀ ਆਈ ਹੈ ਵਤਨ ਸੇ ਚਿੱਠੀ ਆਈ ਹੈ ਪ੍ਰਸ਼ੰਸਕਾਂ ਵੱਲੋਂ ਬਹੁਤ ਹੀ ਪਸੰਦ ਕੀਤੀ ਜਾਂਦੀ ਰਹੀ ਹੈ।
ਸੋਸ਼ਲ ਮੀਡੀਆ ’ਤੇ ਹਰ ਕੋਈ ਆਪਣੀਆਂ ਅੱਖਾਂ ’ਚ ਹੰਝੂਆਂ ਨਾਲ ਗਾਇਕ ਨੂੰ ਅੰਤਿਮ ਸ਼ਰਧਾਂਜਲੀ ਦੇ ਰਿਹਾ ਹੈ।ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।