ਫਰਿੱਜ ਵਿਚ ਧਮਾਕੇ ਨਾਲ ਹੋਈ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

0
34
Explosion

ਬੇਲਾਗਾਵੀ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕਾ (Karnataka) ਦੇ ਬੇਲਗਾਵੀ ਵਿਖੇ ਫਰਿਜ ਵਿਚ ਅਚਾਨਕ ਹੋਏ ਇਕ ਧਮਾਕੇ ਵਿਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੇਲਗਾਵੀ (Belagavi) ਦੇ ਇਕ ਘਰ ਵਿਚ ਜੋ ਅਚਾਨਕ ਹੀ ਫਰਿਜ ਵਿਚ ਧਮਾਕਾ (Explosion fridge) ਹੋ ਜਾਣ ਦੇ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ ਵਿਅਕਤੀਆਂ ਦੀ ਪਛਾਣ ਗਜਾਨਨ ਧਮੋਨੇ ਮ੍ਰਿਤਕਾਂ ਦੀ (65), ਰੋਸ਼ਨ (21), ਸ਼ਾਰਦਾ (45) ਤੇ ਭਾਰਤੀ ਧਮੋਨੇ (50) ਵਜੋਂ ਹੋਈ ਹੈ ।

ਕਦੋਂ ਵਾਪਰੀ ਘਟਨਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਫਰਿਜ਼ ਧਮਾਕਾ ਘਟਨਾ ਵਿਚ ਜਿਥੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੋ ਹੋਰ ਗੰਭੀਰ ਜਖਮੀ (Seriously injured) ਹੋ ਗਏ ਹਨ ਵਾਲੀ ਇਹ ਘਟਨਾ ਸੋਮਵਾਰ ਦੇਰ ਰਾਤ ਮਾਰਕੀਟ ਥਾਣਾ ਖੇਤਰ ਦੀ ਚਾਵਤ ਗਲੀ ਵਿਚ ਵਾਪਰੀ । ਇਸ ਘਟਨਾ ‘ਚ ਪ੍ਰਿਆ (28) ਤੇ ਗੰਗਾ (25) ਗੰਭੀਰ ਰੂਪ ‘ਚ ਝੁਲਸ ਗਈਆਂ ।

ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਪੁਲਸ ਅਨੁਸਾਰ ਮੁਡਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਫਰਿੱਜ ‘ਚ ਧਮਾਕਾ ਹੋਣ ਤੋਂ ਬਾਅਦ ਘਰ ਦੇ ਅੰਦਰ ਅੱਗ ਲੱਗ ਗਈ । ਅੱਗ ਫੈਲ ਗਈ, ਜਿਸ ਕਾਰਨ ਪਰਿਵਾਰ ਦੇ ਮੈਂਬਰ ਅੰਦਰ ਹੀ ਫਸ ਗਏ । ਧਮਾਕੇ ਦੇ ਸਹੀ ਕਾਰਨ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here