ਇੰਡੋਨੇਸ਼ੀਆ ਦੇ ਸੁਲਾਵੇਸੀ ਸੂਬੇ ਵਿੱਚ ਆਏ ਹੜ੍ਹ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹੋ ਗਏ ਹਨ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਮੀਂਹ ਕਾਰਨ ਇੱਥੇ ਕਾਫੀ ਨੁਕਸਾਨ ਹੋਇਆ ਹੈ। ਲੋਪੀ ਜ਼ਿਲ੍ਹੇ ਦੀ ਡੀਜ਼ਾਟਰ ਪ੍ਰਬੰਧਨ ਏਜੰਸੀ ਦੇ ਸੰਚਾਲਨ ਯੂਨਿਟ ਦੇ ਮੁਖੀ ਇਦਰਾਨ ਐਮਟੀ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਆਈ ਕੁਦਰਤੀ ਆਫ਼ਤ ਕਾਰਨ ਪਰੀਗੀ ਮਾਉਟੋਂਗ ਜ਼ਿਲ੍ਹੇ ਦੇ ਤੋਰੂ ਪਿੰਡ ਦੇ ਸਾਰੇ ਘਰ ਪਾਣੀ ਵਿੱਚ ਡੁੱਬ ਗਏ।

ਉਨ੍ਹਾਂ ਕਿਹਾ, ”ਵੀਰਵਾਰ ਰਾਤ ਨੂੰ ਅਚਾਨਕ ਪਾਣੀ ਆਇਆ ਅਤੇ ਪਿੰਡ ਦੇ ਸਾਰੇ ਘਰ ਅਤੇ ਇਮਾਰਤਾਂ ਵਿਚ ਪਾਣੀ ਭਰ ਗਿਆ। ਪ੍ਰਭਾਵਿਤ ਖੇਤਰਾਂ ਦੀ ਜਾਂਚ ਕਰਨ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲਾਪਤਾ ਦੱਸੇ ਗਏ ਹਨ। ਖੋਜ ਅਤੇ ਬਚਾਅ ਦਫ਼ਤਰ ਦੇ ਕਰਮਚਾਰੀ ਲਾਪਤਾ ਦੀ ਭਾਲ ਕਰ ਰਹੇ ਹਨ।’ ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਇੱਕ ਮੀਟਰ ਉੱਚਾ ਪਾਣੀ ਭਰ ਗਿਆ ਹੈ। ਪਿੰਡ ਵਾਸੀਆਂ ਨੇ ਉੱਚੇ ਮੈਦਾਨਾਂ ਵਿੱਚ ਪਨਾਹ ਲਈ ਹੈ। ਉਨ੍ਹਾਂ ਕਿਹਾ ਕਿ ਰਾਹਤ ਲਈ ਨਿਕਾਸੀ ਕੇਂਦਰ ਅਤੇ ਲੌਜਿਸਟਿਕਸ ਕੇਂਦਰ ਸਥਾਪਤ ਕੀਤੇ ਗਏ ਹਨ।

LEAVE A REPLY

Please enter your comment!
Please enter your name here