ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ 10 ਘੰਟੇ ਬਿਜਲੀ ਸਪਲਾਈ : ਸੌਂਦ

0
33
Cabinet Minister

ਚੰਡੀਗੜ੍ਹ, 15 ਸਤੰਬਰ 2026 : ਪੰਜਾਬ ਦੇ ਬਿਜਲੀ ਮੰਤਰੀ (Power Minister) ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ‘ਚ ਕੱਲ ਤੋਂ ਬਿਜਲੀ ਕੱਟ ਨਾ ਲਗਾ ਕੇ ਕਿਸਾਨਾਂ ਨੂੰ 10 ਘੰਟੇ ਬਿਜਲੀ ਸਪਲਾਈ (Power supply) ਦਿੱਤੀ ਜਾ ਰਹੀ ਹੈ ।

ਕਿਸਾਨਾਂ ਨੂੰ ਵਧਾ ਦਿੱਤੀ ਹੈ ਦੋ ਘੰਟੇ ਹੋਰ ਬਿਜਲੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਨਿਰਦੇਸ਼ਾਂ ‘ਤੇ ਕਿਸਾਨਾਂ ਨੂੰ ਹੁਣ 2 ਘੰਟੇ ਬਿਜਲੀ ਦੀ ਸਪਲਾਈ ਵਧਾ ਦਿੱਤੀ ਗਈ ਹੈ । ਪਹਿਲਾਂ ਉਨ੍ਹਾਂ ਨੂੰ 8 ਘੰਟੇ ਬਿਜਲੀ ਸਪਲਾਈ ਮਿਲਦੀ ਸੀ ਅਤੇ ਹੁਣ ਉਨ੍ਹਾਂ ਨੂੰ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਰਿਹਾਇਸ਼ੀ, ਉਦਯੋਗਿਕ, ਵਪਾਰਕ ਖੇਤਰਾਂ ਨੂੰ ਹੁਣ 24 ਘੰਟੇ ਬਿਜਲੀ ਮਿਲੇਗੀ । ਇਸ ਸਬੰਧੀ ਸਰਕਾਰ ਨੇ ਪਾਵਰ ਕਾਰਪੋਰੇਸ਼ਨ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ।

ਥਰਮਲ ਪਲਾਂਟਾਂ ਦੀ ਮੁਰੰਮਤ ਦਾ ਕੰਮ ਕਰ ਦਿੱਤਾ ਗਿਆ ਹੈ

ਪਾਵਰ ਕਾਰਪੋਰੇਸ਼ਨ ਦੀਆਂ ਟੀਮਾਂ ਨੇ ਥਰਮਲ ਪਲਾਂਟਾਂ ਦੀ ਮੁਰੰਮਤ ਦਾ ਕੰਮ ਮੁਕੰਮਲ ਕਰ ਦਿੱਤਾ ਹੈ । ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਸ ਲਈ ਕਿਸਾਨਾਂ ਨੂੰ ਹੁਣ ਪੂਰੀ ਬਿਜਲੀ ਮਿਲੇਗੀ । ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ‘ਚ ਆਮ ਤੌਰ ‘ਤੇ 13,000 ਮੈਗਾਵਾਟ ਬਿਜਲੀ ਦੀ ਮੰਗ ਰਹਿੰਦੀ ਸੀ ਪਰ ਇਸ ਵਾਰ ਬਿਜਲੀ ਦੀ ਮੰਗ 16,600 ਮੈਗਾਵਾਟ ਤੱਕ ਪਹੁੰਚ ਗਈ । ਮਾਨਸੂਨ ਦੀ ਦੇਰੀ ਅਤੇ ਹੋਰ ਕਾਰਨਾਂ ਕਰਕੇ ਅਜਿਹਾ ਹੋਇਆ ਹੈ ਪਰ ਫਿਰ ਵੀ ਪਾਵਰ ਕਾਰਪੋਰੇਸ਼ਨ ਨੇ 3500 ਮੈਗਾਵਾਟ ਬਿਜਲੀ ਦੀ ਮੰਗ ਜਿਆਦਾ ਹੋਣ ਦੇ ਬਾਵਜੂਦ ਸਥਿਤੀ ਨੂੰ ਵਧੀਆ ਢੰਗ ਨਾਲ ਸੰਭਾਲਿਆ ਹੈ ।

LEAVE A REPLY

Please enter your comment!
Please enter your name here