ਬੀਤੇ ਦਿਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਮੇਰਾ ਪੁੱਤ ਸ਼ੁਭਦੀਪ ਸਿੰਘ ਸਾਡੇ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਸ਼ੁਭਦੀਪ ਦੀ ਮਾਂ ਮੈਨੂੰ ਪੁੱਛਦੀ ਹੈ ਕਿ ਮੇਰਾ ਪੁੱਤ ਕਿੱਥੇ ਹੈ ਅਤੇ ਕਦੋਂ ਵਾਪਸ ਆਵੇਗਾ।ਮੈਂ ਉਸਨੂੰ ਕਿ ਜਵਾਬ ਦੇਵਾਂ।
ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲੇਗਾ। ਮੇਰੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੇਰੀ ਬੇਨਤੀ ਹੈ ਕਿ ਇਸ ਕੇਸ ਦੀ ਇਨਕੁਆਰੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਇਸ ਇਨਕੁਆਰੀ ‘ਚ ਸੀਬੀਆਈ ਤੇ ਐੱਨਆਈਏ ਦੇ ਸਹਿਯੋਗ ਨੂੰ ਯਕੀਨੀ ਬਣਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੇ ਪੁੱਤਰ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਪਰ ਪੰਜਾਬ DGP ਨੇ ਮੇਰੇ ਪੁੱਤਰ ਦੀ ਮੌਤ ਨੂੰ ਗੈਂਗਵਾਰ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਲਈ ਪੰਜਾਬ DGP ਜਨਤਕ ਤੌਰ ‘ਤੇ ਇਸ ਲਈ ਮੁਆਫੀ ਮੰਗਣ ਤੇ ਮੈਂ ਇਨਸਾਫ ਦੀ ਉਮੀਦ ਕਰਦਾ ਹਾਂ।