ਨਿਰਮਾਤਾ ਮਾਧੁਰੀ ਭੋਸਲੇ ਲੈ ਕੇ ਆ ਰਹੇ ਹਨ ਪੰਜਾਬੀ ਫ਼ਿਲਮ “ਬੜਾ ਕਰਾਰਾ ਪੂਦਣਾ”

0
9
Very good very good

ਚੰਡੀਗੜ੍ਹ, 27 ਅਗਸਤ 2025 : ਉਪਾਸਨਾ ਸਿੰਘ, ਕੁਲਰਾਜ ਰੰਧਾਵਾ, ਸ਼ੀਬਾ, ਰਾਜ ਧਾਲੀਵਾਲ, ਮੰਨਤ ਸਿੰਘ ਅਤੇ ਕਮਲਜੀਤ ਨੀਰੂ ਦੇ ਨਾਲ—ਇਹ ਫ਼ਿਲਮ ਭੈਣਚਾਰੇ, ਹਿੰਮਤ ਅਤੇ ਪੰਜਾਬੀ ਸਭਿਆਚਾਰ ਦੀ ਸ਼ਾਨ ਨੂੰ ਮਨਾਉਂਦੀ ਹੈ । ਮਹਾਰਾਸ਼ਟਰ ਵਿੱਚ ਦਰਸ਼ਕਾਂ ਵੱਲੋਂ ਪਸੰਦ ਕੀਤੀ ਅਤੇ ਬਾਕਸ ਆਫ਼ਿਸ ‘ਤੇ ਧਮਾਕੇਦਾਰ ਕਾਮਯਾਬੀ ਹਾਸਲ ਕਰਨ ਵਾਲੀ ਫ਼ਿਲਮ “ਬਾਈਪਣ ਭਰੀ ਦੇਵਾ” ਤੋਂ ਬਾਅਦ, ਨਿਰਮਾਤਾ ਮਾਧੁਰੀ ਭੋਸਲੇ (Emveebee Media) ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਨਵੀਂ ਪੇਸ਼ਕਸ਼ “ਬੜਾ ਕਰਾਰਾ ਪੂਦਣਾ” ਲੈ ਕੇ ਆ ਰਹੇ ਹਨ ।

ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਪਰਵੀਨ ਕੁਮਾਰ ਨੇ

ਇਸ ਫ਼ਿਲਮ ਦਾ ਨਿਰਦੇਸ਼ਨ ਪਰਵੀਨ ਕੁਮਾਰ ਨੇ ਕੀਤਾ ਹੈ, ਜਦਕਿ ਗੁਰਮੀਤ ਸਿੰਘ ਦਾ ਰੂਹ ਨੂੰ ਛੂਹਣ ਵਾਲਾ ਮਿਊਜ਼ਿਕ ਇਸ ਵਿੱਚ ਨਵੀਂ ਜਾਨ ਪਾਵੇਗਾ । ਫ਼ਿਲਮ ਕੁੜੀਆਂ, ਪਰਿਵਾਰਕ ਰਿਸ਼ਤਿਆਂ ਅਤੇ ਪੰਜਾਬ ਦੀ ਰੰਗਤ ਭਰੀ ਰੂਹ ਨੂੰ ਸਮਰਪਿਤ ਇਕ ਸੰਵੇਦਨਸ਼ੀਲ ਸਿਨੇਮਾਈ ਯਾਤਰਾ ਹੋਵੇਗੀ । “ਬੜਾ ਕਰਾਰਾ ਪੂਦਣਾ” (bada-karara-pudna ) ਛੇ ਭੈਣਾਂ ਦੀ ਉਹ ਪ੍ਰਭਾਵਸ਼ਾਲੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਵਿਆਹਾਂ, ਨਿੱਜੀ ਮੁਸ਼ਕਲਾਂ ਅਤੇ ਅਣਸੁਲਝੇ ਟਕਰਾਵਾਂ ਕਰਕੇ ਇਕ-ਦੂਜੇ ਤੋਂ ਵਿਛੜ ਜਾਂਦੀਆਂ ਹਨ। ਕਿਸਮਤ ਉਨ੍ਹਾਂ ਨੂੰ ਮੁੜ ਮਿਲਾਉਂਦੀ ਹੈ ਜਦੋਂ ਉਹ ਅਚਾਨਕ ਆਏ ਗਿੱਧਾ ਮੁਕਾਬਲੇ ਲਈ ਇਕੱਠੀਆਂ ਹੁੰਦੀਆਂ ਹਨ । ਇਹ ਮੁਲਾਕਾਤ ਉਹਨਾਂ ਦੇ ਟੁੱਟੇ ਰਿਸ਼ਤਿਆਂ ਨੂੰ ਜੋੜਨ ਦਾ ਮੋੜ ਬਣਦੀ ਹੈ । ਫ਼ਿਲਮ ਵਿੱਚ ਉਪਾਸਨਾ ਸਿੰਘ, ਕੁਲਰਾਜ ਰੰਧਾਵਾ, ਸ਼ੀਬਾ, ਰਾਜ ਧਾਲੀਵਾਲ, ਮੰਨਤ ਸਿੰਘ ਅਤੇ ਕਮਲਜੀਤ ਨੀਰੂ ਵਰਗੇ ਕਾਬਲ-ਏ-ਤਾਰੀਫ਼ ਕਲਾਕਾਰ ਹਨ, ਜੋ ਹਾਸੇ, ਭਾਵਨਾਵਾਂ ਅਤੇ ਪੰਜਾਬੀ ਸਭਿਆਚਾਰ ਦੇ ਜਸ਼ਨ ਨਾਲ ਭਰਪੂਰ ਕਹਾਣੀ ਨੂੰ ਇੱਕ ਨਵਾਂ ਰੂਪ ਦਿੰਦੀਆਂ ਹਨ ।

ਪਰਵੀਨ ਕੁਮਾਰ ਜਾਣੇ ਜਾਂਦੇ ਹਨ ਇੱਕ ਪੰਜਾਬੀ ਫ਼ਿਲਮ ਡਾਇਰੈਕਟਰ ਅਤੇ ਲੇਖਕ ਹਨ ਜੋ ਪਰਿਵਾਰਕ ਮਨੋਰੰਜਨਕ ਫ਼ਿਲਮਾਂ ਅਤੇ ਕਾਮੇਡੀ-ਡਰਾਮਿਆਂ ਲਈ

ਰੂਹ ਨੂੰ ਸਕੂਨ ਦੇਣ ਵਾਲੇ ਗੀਤ, ਰੰਗ-ਬਿਰੰਗੇ ਲੋਕ ਨਾਚ (Colorful folk dance) ਅਤੇ ਪਰਿਵਾਰਕ ਏਕਤਾ ਦੇ ਵਿਸ਼ਵ ਭਰ ਦੇ ਸੁਨੇਹੇ ਨਾਲ, “ਬੜਾ ਕਰਾਰਾ ਪੂਦਣਾ” ਸਿਰਫ਼ ਪੰਜਾਬੀ ਦਰਸ਼ਕਾਂ ਦੀ ਹੀ ਨਹੀਂ ਸਗੋਂ ਦੁਨੀਆ ਭਰ ਦੇ ਉਹਨਾਂ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗੀ ਜੋ ਆਪਣੇ ਨਿੱਜੀ ਰੁਝੇਵਿਆਂ ਦੇ ਕਰਕੇ ਆਪਣਿਆਂ ਤੋਂ ਦੂਰ ਹੋ ਜਾਂਦੇ ਹਨ । ਪਰਵੀਨ ਕੁਮਾਰ ਇੱਕ ਪੰਜਾਬੀ ਫ਼ਿਲਮ ਡਾਇਰੈਕਟਰ ਅਤੇ ਲੇਖਕ ਹਨ ਜੋ ਪਰਿਵਾਰਕ ਮਨੋਰੰਜਨਕ ਫ਼ਿਲਮਾਂ ਅਤੇ ਕਾਮੇਡੀ-ਡਰਾਮਿਆਂ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੀ ਪਹਿਚਾਣ ਫ਼ਿਲਮ ਦਾਰਾ (2016) ਨਾਲ ਬਣਾਈ ਅਤੇ “ਨੀ ਮੈਂ ਸੱਸ ਕੁੱਟਣੀ” (“I don’t want to beat my mother-in-law.”) (2022) ਵਰਗੀ ਸੁਪਰਹਿੱਟ ਕਾਮੇਡੀ ਰਾਹੀਂ ਆਪਣੇ ਆਪ ਨੂੰ ਹੋਰ ਮਜ਼ਬੂਤ ਕੀਤਾ ।

ਪ੍ਰੇਰਣਾਦਾਇਕ ਸੁਨੇਹੇ, ਪੰਜਾਬੀ ਸਭਿਆਚਾਰ ਦੇ ਰੰਗੀਲੇ ਪਿਛੋਕੜ ਅਤੇ ਸ਼ਕਤੀਸ਼ਾਲੀ ਅਦਾਕਾਰੀਆਂ ਨਾਲ ਸਜੀ ਇਹ ਫ਼ਿਲਮ 26 ਸਤੰਬਰ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਹ ਪੰਜਾਬੀ ਸਿਨੇਮਾ ਵਿੱਚ ਨਿਰਮਾਤਾ ਮਾਧੁਰੀ ਭੋਸਲੇ ਦੀ ਦੂਰਦਰਸ਼ੀ ਸੋਚ ਹੇਠ ਇਕ ਨਵਾਂ ਸੁਹਾਵਾ ਅਧਿਆਇ ਸਾਬਤ ਹੋਵੇਗੀ ।

Read More : ਕਪੂਰਥਲਾ: ਪੰਜਾਬੀ ਫ਼ਿਲਮ ਕਲਾਕਾਰ ਤੇ ਗੱਤਕਾ ਅਧਿਆਪਕ ਦੀ ਮੌਤ

LEAVE A REPLY

Please enter your comment!
Please enter your name here