ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਬਾਲੀਵੁੱਡ ਕਮਬੈਕ ਫਿਲਮ ‘ਅਬੀਰ ਗੁਲਾਲ’ 9 ਮਈ ਨੂੰ ਸਿਨੇਮਾਘਰਾਂ ਚ ਦਸਤਕ ਦੇਵੇਗੀ। ਪਰ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਇਸਦੇ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਪਾਕਿਸਤਾਨ ਸਰਕਾਰ ਦਾ X ਅਕਾਊਂਟ BAN
‘ਅਬੀਰ ਗੁਲਾਲ’ ਦੇ ਦੋ ਗੀਤ – ‘ਅੰਗਰੇਜ਼ੀ ਰੰਗਰਸੀਆ’ ਅਤੇ ‘ਖੁਦਾਇਆ ਇਸ਼ਕ’ ਪਹਿਲਾਂ ਯੂਟਿਊਬ ‘ਤੇ ਰਿਲੀਜ਼ ਹੋਏ ਸਨ। ਇਨ੍ਹਾਂ ਦੋਵੇਂ ਗੀਤਾਂ ਨੂੰ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਯੂਟਿਊਬ ਇੰਡੀਆ ਤੋਂ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਸਾਰੇਗਾਮਾ ਦੇ ਯੂਟਿਊਬ ਹੈਂਡਲ ਤੋਂ ਵੀ ਗਾਣੇ ਹਟਾ ਦਿੱਤੇ ਗਏ ਹਨ, ਹਾਲਾਂਕਿ ਚੈਨਲ ਕੋਲ ਫਿਲਮ ਦੇ ਅਧਿਕਾਰਤ ਸੰਗੀਤ ਅਧਿਕਾਰ ਹਨ। ਫਿਲਹਾਲ, ਨਿਰਮਾਤਾਵਾਂ ਨੇ ਯੂਟਿਊਬ ਤੋਂ ਗਾਣਿਆਂ ਨੂੰ ਹਟਾਉਣ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦੱਸ ਦਈਏ ਕਿ ਵਾਣੀ ਅਤੇ ਫਵਾਦ ਤੋਂ ਇਲਾਵਾ ‘ਅਬੀਰ ਗੁਲਾਲ’ ‘ਚ ਰਿਧੀ ਡੋਗਰਾ, ਫਰੀਦਾ ਜਲਾਲ, ਸੋਨੀ ਰਾਜ਼ਦਾਨ, ਰਾਹੁਲ ਵੋਹਰਾ ਅਤੇ ਲੀਜ਼ਾ ਹੇਡਨ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਆਰਤੀ ਐਸ ਬਾਗਦੀ ਨੇ ਕੀਤਾ ਹੈ। ਇਹ ਫਿਲਮ 9 ਮਈ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ, ਪਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ‘ਅਬੀਰ ਗੁਲਾਲ’ ਦੀ ਰਿਲੀਜ਼ ਡੇਟ ਮੁਲਤਵੀ ਹੋ ਸਕਦੀ ਹੈ।