Home News Entertainment ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

0
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਕਤੀ ਕਪੂਰ ਦੇ ਬੇਟੇ ਤੇ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਮੀਡੀਆ ਰਿਪੋਰਟ ਅਨੁਸਾਰ ਸਿਧਾਂਤ ‘ਤੇ ਪਾਰਟੀ ‘ਚ ਡਰੱਗਜ਼ ਲੈਣ ਦਾ ਦੋਸ਼ ਲੱਗਿਆ ਹੈ। ਬੈਂਗਲੁਰੂ ਪੁਲਿਸ ਨੇ ਐਮਜੀ ਰੋਡ ‘ਤੇ ਸਥਿਤ ਹੋਟਲ ਪਾਰਕ ਦੇ ਪੱਬ ‘ਚ ਚੱਲ ਰਹੀ ਰੇਵ ਪਾਰਟੀ ‘ਤੇ ਛਾਪਾ ਮਾਰਿਆ ਸੀ। ਪਾਰਟੀ ‘ਚ ਸਿਧਾਂਤ ਸਮੇਤ 6 ਲੋਕ ਡਰੱਗਜ਼ ਪਾਜ਼ੀਟਿਵ ਪਾਏ ਗਏ ਹਨ। ਉੱਥੇ ਹੀ ਸਿਧਾਂਤ ਦੇ ਪਿਤਾ ਸ਼ਕਤੀ ਕਪੂਰ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ।

ਬੈਂਗਲੁਰੂ ਸਿਟੀ ਈਸਟ ਡਿਵੀਜ਼ਨ ਦੇ ਡੀਸੀਪੀ ਡਾਕਟਰ ਭੀਮਾਸ਼ੰਕਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਾਰੇ ਡਰੱਗਜ਼ ਲੈ ਕੇ ਪਾਰਟੀ ਵਿੱਚ ਆਏ ਸਨ ਜਾਂ ਹੋਟਲ ਵਿੱਚ ਡਰੱਗਜ਼ ਲਿਆ ਗਿਆ। ਸਾਰੇ ਦੋਸ਼ੀਆਂ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ।

LEAVE A REPLY

Please enter your comment!
Please enter your name here