ਜੈ ਰੰਧਾਵਾ ਦੀ ਨਵੀਂ ਫਿਲਮ ਜਿਸ ਦਾ ਟਾਈਟਲ ਚੋਬਰ ਹੈ। ਜਿਸਦਾ ਦਰਸ਼ਕਾਂ ਵੱਲੋਂ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫਿਲਮ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਦਾ ਇਹ ਇੰਤਜ਼ਾਰ ਅੱਜ ਖਤਮ ਹੋ ਗਿਆ ਹੈ। ਪੰਜਾਬੀ ਫਿਲਮ ‘ਚੋਬਰ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਸਿਨੇਮਾ ਘਰਾਂ ‘ਚ ਪਹੁੰਚੇ ਦਰਸ਼ਕਾਂ ਨੂੰ ਫਿਲਮ ਬਹੁਤ ਹੀ ਪਸੰਦ ਆ ਰਹੀ ਹੈ। ਇਹ ਫ਼ਿਲਮ ਮਨੀਸ਼ ਭੱਟ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਹਨੀ ਮੱਟੂ, ਸੁੱਖੀ ਚਾਹਲ, ਸੀਮਾ ਕੌਸ਼ਲ ਅਤੇ ਗੁਰੀ ਨਜ਼ਰ ਆਉਣਗੇ। ਫਿਲਮ ‘ਚ ਜੈ ਰੰਧਾਵਾ ਅਤੇ ਦ੍ਰਿਸ਼ਟੀ ਤਲਵਾਰ ਦੀ ਅਦਾਕਾਰੀ ਦੇਖਣ ਵਾਲੀ ਰਹੇਗੀ।

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਸਥਿਤੀ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਫਿਰ ਤੋਂ ਇੱਕ ਵਾਰ ਫਿਲਮਾਂ ਦੀ ਝੜੀ ਲੱਗ ਗਈ ਹੈ। ਪੰਜਾਬੀ ਇੰਡਸਟਰੀ ਦਰਸ਼ਕਾਂ ਲਈ ਵਧੀਆ ਸਮੱਗਰੀ ਤਿਆਰ ਕਰ ਰਹੀ ਹੈ। ਉਦਯੋਗ ਉਭਰਦੇ ਸਿਤਾਰਿਆਂ ਨੂੰ ਚੰਗਾ ਪਲੇਟਫਾਰਮ ਦੇ ਰਿਹਾ ਹੈ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਲਈ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਹਰ ਦੂਜੇ ਦਿਨ ਨਵੀਆਂ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਨਵੇਂ ਸੰਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ।

ਪੰਜਾਬੀ ਇੰਡਸਟਰੀ ਦੇ ਉੱਭਰਦੇ ਸਿਤਾਰੇ- ਜੈ ਰੰਧਾਵਾ ਜਿਸਨੂੰ ਬੀ ਜੈ ਰੰਧਾਵਾ ਵੀ ਕਿਹਾ ਜਾਂਦਾ ਹੈ ਨੇ ਆਪਣੀ ਪੰਜਾਬੀ ਫਿਲਮ ਦੀ ਸ਼ੁਰੂਆਤ ਤੀਬਰ ਡਰਾਮਾ ਫਿਲਮ ਸ਼ੂਟਰ ਨਾਲ ਕੀਤੀ। ਆਪਣੇ ਨਵੇਂ ਪ੍ਰੋਜੈਕਟਾਂ ਦੇ ਨਾਲ, ਟੈਲੀਵਿਜ਼ਨ ਹੋਸਟ ਵਜੋਂ ਮਨੋਰੰਜਨ ਉਦਯੋਗ ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਵਾਲਾ ਪ੍ਰਤਿਭਾਸ਼ਾਲੀ ਸਿਤਾਰਾ ਪੰਜਾਬੀ ਸਿਨੇਮਾ ਵਿੱਚ ਇੱਕ ਮੁੱਖ ਕਲਾਕਾਰ ਵਜੋਂ ਆਪਣੇ ਆਪ ਨੂੰ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਫਿਲਮ ਗੀਤ MP3 ਦੇ ਬੈਨਰ ਹੇਠ ਬਣਾਈ ਗਈ ਹੈ। ਜਿਸ ਨੇ ਹਾਲ ਹੀ ‘ਚ ਸੁਪਰਹਿੱਟ ਫਿਲਮ ‘ਲਵਰ’ ਨੂੰ ਪੇਸ਼ ਕੀਤਾ ਹੈ। ‘ਚੋਬਰ’ ਦੇ ਡਾਇਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਇਸ ਫਿਲਮ ਨੂੰ ਮਨੀਸ਼ ਭੱਟ ਨੇ ਡਾਇਰੈਕਟ ਕੀਤਾ ਹੈ ਅਤੇ ਕੇਵੀ ਢਿੱਲੋਂ ਪ੍ਰੋਡਿਊਸ ਹਨ। ਇਸ ਨਵੇਂ ਦਿਲਚਸਪ ਪ੍ਰੋਜੈਕਟ ਵਿੱਚ ਜੈ ਰੰਧਾਵਾ ਦੇ ਨਾਲ ਮੁੱਖ ਭੂਮਿਕਾ ਦ੍ਰਿਸ਼ਟੀ ਤਲਵਾਰ ਵੱਲੋਂ ਨਿਭਾਈ ਜਾ ਰਹੀ ਹੈ।