ਆਮ ਤੌਰ ‘ਤੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਕਾਫੀ ਸੋਚਦੇ ਹਨ। ਇਸ ਲਈ ਉਨ੍ਹਾਂ ਦੀ ਰੋਜ਼ਾਨਾ ਦੀ ਖੁਰਾਕ ਦਾ ਧਿਆਨ ਰੱਖਦੇ ਹਾਂ। ਹਾਲਾਂਕਿ ਬੱਚਿਆਂ ਨੂੰ ਜੰਕ ਫੂਡਸ ਕਾਫੀ ਜ਼ਿਆਦਾ ਪਸੰਦ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਕੋਲੈਸਟਰਾਲ ਅਤੇ ਮੋਟਾਪਾ ਵਧ ਜਾਂਦਾ ਹੈ। ਬੱਚਿਆਂ ਦੇ ਸਰੀਰਿਕ ਅਤੇ ਦਿਮਾਗੀ ਵਿਕਾਸ ਲਈ ਹੈਲਦੀ ਖੁਰਾਕ ਦੇਣੀ ਜ਼ਰੂਰੀ ਹੈ।

ਉਨ੍ਹਾਂ ਨੂੰ ਬਰਗਰ,ਪਿੱਜ਼ਾ, ਚਾਕਲੇਟ, ਚਾਊਮੀਨ ਅਤੇ ਚਿਪਸ ਵਰਗੀਆਂ ਚੀਜ਼ਾਂ ਤੋਂ ਦੂਰ ਰੱਖਣਾ ਆਸਾਨ ਨਹੀਂ ਹੁੰਦਾ ਪਰ ਇਨ੍ਹਾਂ ਦਾ ਬਹੁਤ ਹੀ ਘੱਟ ਸੇਵਨ ਕਰਨਾ ਚਾਹੀਦਾ ਹੈ।ਬੱਚਿਆਂ ਦੀ ਚੰਗੀ ਸਿੱਖਿਆ ਲਈ ਉਨ੍ਹਾਂ ਦੇ ਦਿਮਾਗ ਦਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ, ਅਜਿਹੇ ‘ਚ ਤੁਸੀਂ ਕੁਝ ਹੈਲਦੀ ਚੀਜ਼ਾਂ ਨੂੰ ਖੁਰਾਕ ‘ਚ ਸ਼ਾਮਲ ਕਰ ਸਕਦੇ ਹੋ।

ਬੱਚਿਆਂ ਦੇ ਦਿਮਾਗ ਲਈ ਸੁਪਰਫੂਡਸ

ਕੇਲਾ
ਕੇਲਾ ਇਕ ਅਜਿਹਾ ਫਲ ਹੈ ਜਿਸ ‘ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ6, ਬਾਓਟਿਨ, ਫਾਈਬਰ, ਗਲੂਕੋਜ਼, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਅਤੇ ਦਿਮਾਗ ਲਈ ਇਹ ਕਾਫੀ ਫਾਇਦੇਮੰਦ ਹੈ ਜੋ ਇੰਸਟੈਂਟ ਐਨਰਜੀ ਦੇਣ ਦਾ ਕੰਮ ਕਰਦਾ ਹੈ।

ਫਲ ਅਤੇ ਸਬਜ਼ੀਆਂ
ਬੱਚਿਆਂ ਦੀ ਭਰਪੂਰ ਗਰੋਥ ਲਈ ਫਲ ਅਤੇ ਸਬਜ਼ੀਆਂ ਦੀ ਅਹਿਮੀਅਤ ਨੂੰ ਨਕਾਰਿਆਂ ਨਹੀਂ ਜਾ ਸਕਦਾ ਹੈ। ਇਸ ਤੋਂ ਸਰੀਰ ਨੂੰ ਵਿਟਾਮਿਨਸ, ਫਾਈਬਰ ਅਤੇ ਐਂਟੀ-ਆਕਸੀਡੈਂਟਸ ਮਿਲਦੇ ਹਨ। ਜਿਸ ਨਾਲ ਕਈ ਬੀਮਾਰੀਆਂ ਤੋਂ ਰੱਖਿਆ ਹੋ ਜਾਂਦੀ ਹੈ। ਸਬਜ਼ੀਆਂ ਨੂੰ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਕਈ ਬੱਚੇ ਸਬਜ਼ੀਆਂ ਦਾ ਸੇਵਨ ਬਹੁਤ ਘੱਟ ਕਰਦੇ ਹਨ ਪਰ ਉਨ੍ਹਾਂ ਨੂੰ ਆਪਣੀ ਖੁਰਾਕ ‘ਚ ਇਨ੍ਹਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।

ਦੁੱਧ
ਦੁੱਧ ਨੂੰ ਇਕ ਕੰਪਲੀਟ ਫੂਡ ਮੰਨਿਆ ਕਿਉਂਕਿ ਇਸ ‘ਚ ਤਕਲੀਬਨ ਹਰ ਤਰ੍ਹਾਂ ਦੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ‘ਚ ਵਿਟਾਮਿਨਸ, ਕੈਲਸ਼ੀਅਮ ਸ਼ਾਮਲ ਹਨ।

ਆਂਡਾ
ਆਂਡਾ ਪ੍ਰੋਟੀਨ, ਵਿਟਾਮਿਨ-ਬੀ, ਵਿਟਾਮਿਨ ਡੀ, ਓਮੇਗਾ-3 ਫੈਟੀ ਐਸਿਡ ਅਤੇ ਫੋਲਿਕ ਐਸਿਡ ਦਾ ਰਿਸੋਰਸ ਹੁੰਦਾ ਹੈ। ਤੁਸੀਂ ਆਪਣੇ ਬੱਚਿਆਂ ਦੇ ਰੋਜ਼ਾਨਾ ਦੇ ਨਾਸ਼ਤੇ ‘ਚ ਆਂਡਾ ਜ਼ਰੂਰ ਦੇਵੋ।

LEAVE A REPLY

Please enter your comment!
Please enter your name here