ਐਵੇਂ ਨਾ ਸਮਝੋ ਪੰਜਾਬ ਦੀਆਂ ਇਹ ਜਿਮਨੀ ਚੋਣਾਂ- 2027 ਦੇ ਬਦਲ ਦੇਣਗੀਆਂ ਸਮੀਕਰਣ ||Election News

0
180

ਐਵੇਂ ਨਾ ਸਮਝੋ ਪੰਜਾਬ ਦੀਆਂ ਇਹ ਜਿਮਨੀ ਚੋਣਾਂ- 2027 ਦੇ ਬਦਲ ਦੇਣਗੀਆਂ ਸਮੀਕਰਣ

——–ਪ੍ਰਵੀਨ ਵਿਕਰਾਂਤ——

ਚੋਣ ਕਮਿਸ਼ਨ ਕਿਸੇ ਵੇਲੇ ਵੀ ਪੰਜਾਬ ਦੇ ਵਿਧਾਨਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ, ਅਤੇ ਚੱਬੇਵਾਲ ਲਈ ਜਿਮਨੀ ਚੋਣਾਂ ਦਾ ਐਲਾਨ ਕਰ ਸਕਦੈ। ਇਹਨਾਂ ਚੋਣਾਂ ਦੇ ਨਤੀਜੇ ਆਉਂਦੀਆਂ ਵਿਧਾਨਸਭਾ ਚੋਣਾਂ 2027 ਲਈ ਬਹੁਤ ਅਹਿਮ ਨੇ। 2024 ਦੀਆਂ ਲੋਕਸਭਾ ਚੋਣਾਂ ਦਾ ਰੌਲਾ-ਰੱਪਾ ਮੁੱਕਣ ਦੇ ਬਾਅਦ ਨਾਲ ਹੀ ਪੰਜਾਬ ਦੀਆਂ ਜਿਮਨੀ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ, ਕਿਉਂਕਿ ਹੁਕਮਰਾਨ ਆਮ ਆਦਮੀ ਪਾਰਟੀ ਨੇ ਜੋ ਆਪਣੇ ਮੰਤਰੀ-ਵਿਧਾਇਕ ਮੈਦਾਨ ਚ ਉਤਾਰ ਰੱਖੇ ਸਨ, ਉਹਨਾਂ ਵਿੱਚੋਂ ਦੋ  ਕਾਮਯਾਬ ਹੋਏ ਤਾਂ ਉਹਨਾਂ ਦੀਆਂ ਸੀਟਾਂ, ਕਾਂਗਰਸ ਦੇ ਜੋ ਸਿਟਿੰਗ ਵਿਧਾਇਕ ਮੈਂਬਰ ਪਾਰਲੀਮੈਂਟ ਬਣਨ ਚ ਕਾਮਯਾਬ ਹੋਏ ਉਹਨਾਂ ਦੀਆਂ ਸੀਟਾਂ ਖਾਲੀ ਹੋ ਗਈਆਂ, ਜਿਨ੍ਹਾਂ ਤੇ ਵੋਟਿੰਗ ਹੋਣੀ ਹੈ ਅਤੇ ਪੰਜਾਬ ਦਾ ਮਹੌਲ ਫਿਰ ਤੋਂ ਸਿਆਸੀ ਰੰਗ ਵਿੱਚ ਰੰਗ ਜਾਏਗਾ

 ਵੈਸੇ ਸਿਆਸੀ ਰੰਗ ਤਾਂ ਜਲੰਧਰ ਪੱਛਮੀ ਸੀਟ ਨੇ ਪਹਿਲਾਂ ਹੀ ਬਖੇਰਣਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਅਸਤੀਫਾ ਦੇ ਕੇ ਬੀਜੇਪੀ ਚ ਚਲੇ ਗਏ ਅਤੇ ਮੁੜ ਚੋਣਾਂ ਦੌਰਾਨ ਪਾਰਟੀ ਨੇ ਬੀਜੇਪੀ ਦੇ ਇਸ ਇਲਾਕੇ ਚੋਂ ਧਨੰਤਰ ਆਗੂ ਰਹੇ ਭਗਤ ਚੂਨੀ ਲਾਲ ਦੇ ਬੇਟੇ ਮੋਹਿੰਦਰ ਭਗਤ ਨੂੰ ਪਾਰਟੀ ਚ ਸ਼ਾਮਿਲ ਕਰਕੇ ਮੈਦਾਨ ਚ ਉਤਾਰ ਦਿੱਤਾ ਅਤੇ ਐਨਾ ਜੋਰ ਲਾਇਆ ਕੇ ਫਤਿਹ ਵੀ ਹਾਸਿਲ ਕਰ ਲਈ ਵੈਸੇ ਇਸ ਜਿੱਤ ਲਈ ਮੁੱਖਮੰਤਰੀ ਨੇ ਖੁਦ ਜਲੰਧਰ ਘਰ ਲੈ ਕੇ ਡੇਰੇ ਲਾਏ ਅਤੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕੇ ਇਸ ਉਮੀਦਵਾਰ ਨੂੰ ਜਿਤਵਾਓਗੇ ਤਾਂ ਤੁਹਾਡੇ ਸਾਰੇ ਕੰਮ ਸਿਰ ਮੱਥੇ। ਇਹ ਦਲੀਲ ਰੰਗ ਲਿਆਈ ਅਤੇ ਆਮ ਆਦਮੀ ਪਾਰਟੀ ਦੀ ਇਹ ਸੀਟ ਵਾਪਿਸ ਆਈ।

ਹੁਣ ਵਾਰੀ ਏ ਦੇ ਵਿਧਾਨਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ, ਅਤੇ ਚੱਬੇਵਾਲ ਦੀ। ਜਲੰਧਰ ਪੱਛਮੀ ਸੀਟ ਦੀ ਜਿਮਨੀ ਚੋਣ ਤੇ ਜਿੱਤ ਵੀ ਬੇਸ਼ਕ ਹੁਕਮਰਾਨ ਪਾਰਟੀ ਦੇ ਵੱਕਾਰ ਦਾ ਸਵਾਲ ਸੀ, ਪਰ ਇਹਨਾਂ ਤਿੰਨਾਂ ਸੀਟਾਂ ਤੇ ਜਿੱਤ ਹੋਰ ਵੀ ਔਖੀ ਰਹੇਗੀ ਕਿਉਂਕਿ ਇੱਥੇ ਉਸ ਹਵਾ ਦਾ ਅਸਰ ਵੀ ਰਹੇਗਾ ਜਿਸਨੇ ਪੰਥਕ ਸੀਟ ਖਡਰੂ ਸਾਹਿਬ ਅਤੇ ਫਰੀਦਕੋਟ ਵਿੱਚ ਸਾਰੇ ਕਿਆਸ ਪਲਟਾ ਕੇ ਵੱਖਰਾ ਹੀ ਨਤੀਜਾ ਦੇ ਦਿੱਤਾ। ਇਹਨਾਂ ਦੋ ਨਤੀਜਿਆਂ ਦੇ ਬਾਅਦ ਹੁਣ ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਚ ਬੰਦ ਅੰਮ੍ਰਿਤਪਾਲ ਸਿੰਘ ਦੇ ਤਿੰਨ ਸਾਥੀ ਇਹਨਾਂ ਸੀਟਾਂ ਤੇ ਉਤਰਣ ਲਈ ਤਿਆਰ ਬੈਠੇ ਨੇ। ਸੌ ਇੱਥੇ ਮੁਕਾਬਬਲਾ ਅਕਾਲੀ ਦਲ, ਕਾਂਗਰਸ ਜਾਂ ਥੋੜ੍ਹਾ-ਬਹੁਤ ਬੀਜੇਪੀ ਨਾਲ ਨਹੀਂ ਇਹਨਾਂ ਉਮੀਦਵਾਰਾਂ ਨਾਲ ਜਿਆਦਾ ਰਹੇਗਾ।

 

ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਭਾਵੇਂ ਚਾਰ ਵਾਰ ਜਿੱਤੇ ਹੋਣ ਪਰ ਹੁਣ ਬੀਜੇਪੀ ਵੱਲੋਂ ਖੜ੍ਹੇ ਹੋਣ ਅਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੀ ਪਤਨੀ ਨੂੰ ਮੈਦਾਨ ਚ ਉਤਾਰਣ ਦਾ ਸੰਕੇਤ ਦਿੱਤੇ ਜਾਣ ਦੇ ਬਾਅਦ ਭਗਵੰਤ ਸਿੰਘ ਉਰਫ ਪ੍ਰਧਾਨਮੰਤਰੀ ਬਾਜੇਕੇ ਦੇ ਮੈਦਾਨ ਚ ਆਉਣ ਦੇ ਇਸ਼ਾਰੇ ਦੇ ਬਾਅਦ ਸਮੀਕਰਣ ਬਦਲਣਗੇ। ਬੇਸ਼ਕ ਪ੍ਰਧਾਨਮੰਤਰੀ ਬਾਜੇਕੇ ਨੂੰ ਇੱਕ ਕਮੇਡੀਅਨ ਦੇ ਤੌਰ ਤੇ ਲਿਆ ਜਾਂਦਾ ਸੀ ਅਤੇ ਇਹਨਾਂ ਧਨੰਤਰਾਂ ਦੇ ਮੁਕਾਬਲੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਪਰ ਹੁਣ ਉਸਨੂੰ ਅਮ੍ਰਿਤਪਾਲ ਸਿੰਘ ਦੇ ਸਾਥੀ ਦੇ ਤੌਰ ਤੇ ਦੇਖਿਆ ਜਾਏਗਾ ਅਤੇ ਜਨ ਹਿਮਾਇਤ ਵਿਰੋਧੀਆਂ ਨੂੰ ਪਰੇਸ਼ਾਨ ਕਰ ਸਕਦੀ ਏ। ਜਦੋਂ ਪ੍ਰਧਾਨਮੰਤਰੀ ਬਾਜੇਕੇ ਨੂੰ ਫੜਿਆ ਗਿਆ ਤਾਂ ਪਰਿਵਾਰ ਵੱਲੋਂ ਕਈ ਬਿਆਨ ਦਿੱਤੇ ਗਏ ਕਿ ਉਹ ਤਾਂ ਵੈਸੇ ਹੀ ਬੋਲੀ ਜਾਂਦਾ ਸੀ, ਉਸਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ, ਪਰ ਹੁਣ ਮਹੌਲ ਕੁੱਝ ਹੋਰ ਏ, ਹੁਣ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਆਪਣੀ ਪਸੰਦ ਗਰਦਾਨ ਦਿੱਤਾ ਏ ਇਸ ਲਈ ਆਮ੍ਰਿਤਪਾਲ ਦੇ ਸਾਥੀਆਂ ਦਾ ਪ੍ਰਭਾਵ ਵੀ ਬਦਲ ਗਿਆ ਏ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਅਤੇ ਬਰਨਾਲਾ ਤੋਂ ਕੁਲਵੰਤ ਸਿੰਘ ਰਾਊਕੇ ਦੇ ਚੋਣ ਲੜਣ ਦਾ ਇਸ਼ਾਰਾ ਦਿੱਤਾ ਜਾ ਚੁੱਕਾ ਏ।

ਚਿੰਤਾ ਸਿਆਸੀ ਪਾਰਟੀਆਂ ਦੀ ਨੀਂਦ ਖਰਾਬ ਕਰ ਰਹੀ ਏ, ਸਿਰਫ ਇਸ ਕਰਕੇ ਨਹੀਂ ਕਿ ਜੇ ਇਹ ਸੀਟਾਂ ਜਿੱਤ ਗਏ ਤਾਂ ਕੀ ਹੋਊ, ਇਸ ਕਰਕੇ ਕੇ ਅਗਲੀਆਂ 2027 ਦੀਆਂ ਪੰਜਾਬ ਦੀਆਂ ਵਿਧਾਨਸਭਾ ਚੋਣਾਂ ਦੇ ਸਮੀਕਰਣ ਕੀ ਹੋਣਗੇ। ਇਹ ਚਿੰਤਾ ਸਿਰਫ਼ ਵਿਰੋਧੀ ਪਾਰਟੀਆਂ ਦੀ ਹੀ ਨਹੀਂ ਬਲਕਿ ਕੇਂਦਰ ਚ ਬੈਠੀ ਬੀਜੇਪੀ ਵਾਲੀ ਐੱਨਡੀਏ ਸਰਕਾਰ ਦੀ ਵੀ ਏ।

LEAVE A REPLY

Please enter your comment!
Please enter your name here