ਨਵੀਂ ਦਿੱਲੀ, 21 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਅਰੁਣਾਚਲ ਪ੍ਰਦੇਸ਼ ਵਿਚ 658 ਕਰੋੜ ਰੁਪਏ ਦੇ ਕਥਿਤ ਫਰਜ਼ੀ ਜੀ. ਐੱਸ. ਟੀ. ਇਨਪੁਟ ਟੈਕਸ ਕ੍ਰੈਡਿਟ ਮਾਮਲੇ ਦੇ ਸਬੰਧ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ ਵਿਚ ਛਾਪੇ (Raids) ਮਾਰੇ । .
ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ
ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾ ਰਹੀ ਜਾਂਚ ਦੇ ਸਿਲਸਿਲੇ ਵਿਚ ਝਾਰਖੰਡ, ਪੱਛਮੀ ਬੰਗਾਲ ਤੇ ਮਣੀਪੁਰ ਵਿਚ ਇਸ ਮਾਮਲੇ ਨਾਲ ਜੁੜੇ ਲੋਕਾਂ ਅਤੇ ਕੰਪਨੀਆਂ ਦੇ ਕਈ ਕੰਪਲੈਕਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ ।
`ਇਨਪੁਟ ਟੈਕਸ ਕ੍ਰੈਡਿਟ` (Input Tax Credit) (ਆਈ. ਟੀ. ਸੀ.) ਜੀ. ਐੱਸ. ਟੀ. ਪ੍ਰਣਾਲੀ ਵਿਚ ਇਕ ਕਾਨੂੰਨੀ ਵਿਵਸਥਾ ਹੈ ਜੋ ਵਪਾਰਕ ਅਦਾਰਿਆਂ ਨੂੰ ਕਾਰੋਬਾਰ ਨਾਲ ਸਬੰਧਤ ਖਰੀਦ `ਤੇ ਭੁਗਤਾਨ ਕੀਤੇ ਗਏ ਜੀ. ਐੱਸ. ਟੀ. `ਤੇ ਕ੍ਰੈਡਿਟ ਦਾ ਦਾਅਵਾ ਕਰ ਕੇ ਆਪਣੀ ਟੈਕਸ ਦੇਣਦਾਰੀ ਨੂੰ ਘੱਟ ਕਰਨ ਦੀ ਇਜਾਜ਼ਤ ਦਿੰਦੀ ਹੈ । ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿਚ ਸਥਿਤ ਈ. ਡੀ. ਦਫ਼ਤਰ ਵੱਖ-ਵੱਖ ਸੂਬਿਆਂ ਦੀਆਂ ਪੁਲਸ ਫੋਰਸਾਂ ਦੇ ਤਾਲਮੇਲ ਨਾਲ ਇਸ ਮੁਹਿੰਮ ਨੂੰ ਚਲਾ ਰਿਹਾ ਹੈ ।
Read More : ਫਰਜ਼ੀ ਸਰਕਾਰੀ ਨੌਕਰੀ ਘਪਲੇ ਵਿਚ ਈ. ਡੀ. ਦੀ 6 ਸੂਬਿਆਂ ‘ਚ 15 ਥਾਵਾਂ ‘ਤੇ ਛਾਪੇਮਾਰੀ









