ਮਨੀ ਲਾਂਡਰਿੰਗ ਮਾਮਲੇ `ਚ ਈ. ਡੀ. ਦੀ ਕਾਰਵਾਈ

0
31
Siddiqui

ਨਵੀਂ ਦਿੱਲੀ, 8 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਇਦਾਦ ਕੁਰਕ ਕਰਨ ਦੇ ਮਾਮਲੇ ਵਿਚ ਕਰੋੜਾਂ ਦੇ ਕੁਰਕੀ ਹੁਕਮ ਜਾਰੀ ਕੀਤੇ ਹਨ ।

`ਅਲ-ਫਲਾਹ’ ਗਰੁੱਪ ਦੇ ਪ੍ਰਧਾਨ ਦੀ ਕਿੰਨੇ ਕਰੋੜ ਦੀ ਜਾਇਦਾਦ ਕੁਰਕ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਅਲ-ਫਲਾਹ ਗਰੁੱਪ ਦੇ ਪ੍ਰਧਾਨ ਜਵਾਦ ਅਹਿਮਦ ਸਿੱਦੀਕੀ (61) ਖਿ਼ਲਾਫ਼ ਮਨੀ ਲਾਂਡਰਿੰਗ (Money laundering) ਜਾਂਚ ਤਹਿਤ ਦਿੱਲੀ ਦੇ ਜਾਮੀਆ ਨਗਰ ‘ਚ ਇਕ ਘਰ, ਫਰੀਦਾਬਾਦ ‘ਚ ਖੇਤੀ ਦੀ ਜ਼ਮੀਨ ਅਤੇ ਕਈ ਬੈਂਕ ਖਾਤਿਆਂ ‘ਚ ਜਮ੍ਹਾ ਰਾਸ਼ੀ ਕੁਰਕ (Hook) ਕੀਤੀ ਹੈ, ਜਿਨ੍ਹਾਂ ਦੀ ਕੁੱਲ ਕੀਮਤ 39.45 ਕਰੋੜ ਰੁਪਏ ਹੈ ।

ਆਰਜੀ ਕੁਰਕੀ ਹੁਕਮ ਈ. ਡੀ. ਨੇ ਜਾਇਦਾਦਾਂ ਦੇ ਲੈਣ-ਦੇਣ ਤੇ ਰੋਕ ਲਗਾਉਣ ਲਈ ਕੀਤੇ ਹਨ

ਈ. ਡੀ. ਨੇ ਮਨੀ ਲਾਂਡਰਿੰਗ ਰੋਕੂ ਐਕਟ ਦੇ ਨਿਯਮਾਂ ਤਹਿਤ ਇਨ੍ਹਾਂ ਜਾਇਦਾਦਾਂ ਦੇ ਲੈਣ-ਦੇਣ ‘ਤੇ ਰੋਕ ਲਗਾਉਣ ਲਈ ਆਰਜ਼ੀ ਕੁਰਕੀ ਹੁਕਮ ਜਾਰੀ ਕੀਤਾ ਹੈ । ਸਿੱਦੀਕੀ ਜੇਲ ‘ਚ ਬੰਦ ਹੈ । ਉਸ ਖਿ਼ਲਾਫ਼ ਇਹ ਤਾਜ਼ਾ ਕਾਰਵਾਈ ਮਨੀ ਲਾਂਡਰਿੰਗ ਦੇ ਮਾਮਲੇ ਤਹਿਤ ਹੋਈ ਹੈ, ਜੋ ਉਸ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਕਥਿਤ ਧੋਖਾਦੇਹੀ ਨਾਲ ਸੰਬੰਧਤ ਹੈ ।

ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) 10 ਨਵੰਬਰ-2025 ਨੂੰ ਦਿੱਲੀ ਦੇ ਲਾਲ ਕਿਲ੍ਹਾ ਖੇਤਰ ‘ਚ ਹੋਏ ਧਮਾਕੇ ਨਾਲ ਜੁੜੇ ਇਕ ‘ਸਫੈਦਪੋਸ਼`ਅੱਤਵਾਦੀ ਮਾਡਿਉਲ ਦੀ ਜਾਂਚ ਦੌਰਾਨ ਜਾਂਚ ਏਜੰਸੀਆਂ ਦੇ ਰਾਡਾਰ ‘ਤੇ ਆਈ ਸੀ । ਇਸ ਧਮਾਕੇ ‘ਚ 15 ਲੋਕ ਮਾਰੇ ਗਏ ਸਨ ।

LEAVE A REPLY

Please enter your comment!
Please enter your name here