ਹਿਮਾਚਲ ਪ੍ਰਦੇਸ਼ ‘ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ, 3.2 ਰਹੀ ਤੀਬਰਤਾ

0
52

ਹਿਮਾਚਲ ਪ੍ਰਦੇਸ਼ ‘ਚ ਜਿੱਥੇ ਕਈ ਦਿਨ ਤੋਂ ਮੀਂਹ ਤੇ ਬਰਫਬਾਰੀ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਭੂਚਾਲ ਆਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੰਡੀ ‘ਚ ਅੱਜ ਮੰਗਲਵਾਰ (5 ਮਾਰਚ) ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਰਿਐਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 3.2 ਮਾਪੀ ਗਈ ਸੀ। ਭੂਚਾਲ ਦੇ ਝਟਕੇ ਦੋ ਵਾਰ ਆਏ।

ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਹੇਠਾਂ ਇਸ ਦੀ ਡੂੰਘਾਈ 5 ਕਿਲੋਮੀਟਰ ਤੱਕ ਸੀ। ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਹੀ ਲੋਕ ਕੁਝ ਸਮੇਂ ਲਈ ਘਰਾਂ ਤੋਂ ਬਾਹਰ ਆ ਗਏ। ਬੇਸ਼ੱਕ ਭੂਚਾਲ ਦਾ ਕੇਂਦਰ ਮੰਡੀ ਰਿਹਾ ਹੈ। ਪਰ ਇਹ ਗੁਆਂਢੀ ਸ਼ਹਿਰ ਬਿਲਾਸਪੁਰ ਅਤੇ ਕੁੱਲੂ ਵਿੱਚ ਵੀ ਮਹਿਸੂਸ ਕੀਤੇ ਗਏ।

ਇਸ ਤੋਂ ਪਹਿਲਾਂ ਸੋਮਵਾਰ ਦੁਪਹਿਰ ਕਰੀਬ 1 ਵਜੇ ਲਾਹੌਲ ਸਪਿਤੀ ‘ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਐਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.2 ਦੱਸੀ ਗਈ ਸੀ। ਭੂਚਾਲ ਦੇ ਝਟਕੇ ਤਿੰਨ ਵਾਰ ਮਹਿਸੂਸ ਕੀਤੇ ਗਏ। NCS ਦੇ ਅਨੁਸਾਰ, ਜ਼ਮੀਨ ਦੇ ਹੇਠਾਂ ਇਸਦੀ ਡੂੰਘਾਈ 5 ਕਿਲੋਮੀਟਰ ਸੀ।

LEAVE A REPLY

Please enter your comment!
Please enter your name here