ਜ਼ੀਰਕਪੁਰ, 16 ਅਕਤੂਬਰ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਪਟਿਆਲਾ ਰੋਡ ‘ਤੇ ਇਕ ਥਾਰ ਚਾਲਕ ਵਲੋਂ ਦੋ ਸਾਲਾ ਮਾਸੂਮ ਬੱਚੇ ਨੂੰ ਕੁਚਲ (Crush the child) ਦਿੱਤਾ ਗਿਆ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਜੀਰਕਪੁਰ ਵਿਖੇ ਪਟਿਆਲਾ ਰੋਡ `ਤੇ ਸਕਾਈਨੈੱਟ ਟਾਵਰ ਦੇ ਨੇੜੇ ਇਕ ਕਥਿਤ ਰੂਪ ਵਿਚ ਤੇਜ਼ ਰਫ਼ਤਾਰ ਥਾਰ (High-speed Thar) ਚਾਲਕ ਵਲੋਂ ਦੋ ਸਾਲ ਦੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਕੁੁਚਲ ਕੇ ਰੱਖ ਦਿੱਤਾ ਗਿਆ ਹੈ ਵਾਲਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਾ ਦੂਸਰੇ ਬੱਚਿਆਂ ਨਾਲ ਗਲੀ ਵਿਚ ਖੇਡ ਰਿਹਾ ਸੀ । ਦੱਸਣਯੋਗ ਹੈ ਕਿ ਬੱਚੇ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਵਿਖੇ ਜੀ. ਐਮ. ਸੀ. ਐਚ. 32 ਵਿਖੇ ਦਾਖਲ ਕਰਵਾਇਆ ਗਿਆ ।
ਡਾਕਟਰਾਂ ਨੇ ਇਲਾਜ ਦੌਰਾਨ ਦਿੱਤਾ ਬੱਚੇ ਨੂੰ ਮ੍ਰਿਤਕ
ਪ੍ਰਾਪਤ ਸੂਚਨਾ ਮੁਤਾਬਕ ਉਕਤ ਵਾਪਰੇ ਸੜਕ ਹਾਦਸੇ (Road Accidents) ਵਿਚ ਜੋ ਬੱਚਾ ਤੇਜ ਰਫ਼ਤਾਰ ਥਾਰ ਹੇਠਾਂ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ ਨੂੰ ਇਲਾਜ ਦੌਰਾਨ ਡਾਕਟਰਾਂ ਵਲੋਂ ਮ੍ਰਿਤਕ (Deceased) ਐਲਾਨ ਦਿੱਤਾ ਗਿਆ ਹੈ । ਦੱਸਣਯੋਗਗ ਹੈ ਕਿ ਪੁਲਸ ਵਲੋਂ ਥਾਰ ਕਾਰ ਚਾਲਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।









