ਆਪਣੇ Live Concert ‘ਚ Diljit Dosanjh ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ
ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਨਵਲ ਟਾਟਾ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਬੁੱਧਵਾਰ ਦੇਰ ਰਾਤ ਜਾਰੀ ਕੀਤੀ ਗਈ। ਉਸ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।
ਇਹ ਵੀ ਪੜ੍ਹੋ : ਰਤਨ ਟਾਟਾ ਨੇ ਪਰਿਵਾਰ ਨੂੰ ਮੀਂਹ ‘ਚ ਭਿੱਜਦਾ ਦੇਖ ਕੇ ਬਣਾਈ ਸੀ ਸਸਤੀ ਕਾਰ
ਇਸੇ ਦੇ ਚੱਲਦਿਆਂ ਰਾਹੁਲ ਗਾਂਧੀ, ਪ੍ਰਧਾਨ ਮੰਤਰੀ ਮੋਦੀ ਜਿਹੇ ਵੱਡੇ ਲੀਡਰ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ | ਇਸੇ ਦੇ ਵਿਚਾਲੇ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਨੇ ਵੀ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ | ਉਹਨਾਂ ਨੇ ਆਪਣੇ ਚੱਲਦੇ Live Concert ‘ਚ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ ਹੈ | ਲਓ ਤੁਸੀ ਵੀ ਸੁਣੋ ਦਿਲਜੀਤ ਦੋਸਾਂਝ ਨੇ ਕੀ ਕਿਹਾ :