Diljit Dosanjh got a shock! The shooting of this film was cancelled

Diljit Dosanjh ਨੂੰ ਲੱਗਿਆ ਝਟਕਾ! ਇਸ ਫਿਲਮ ਦੀ ਸ਼ੂਟਿੰਗ ਹੋਈ ਰੱਦ || Entertainment News

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੂੰ ਵੱਡਾ ਝਟਕਾ ਲੱਗਿਆ ਹੈ | ਕਾਫੀ ਸਮੇਂ ਤੋਂ ਦਿਲਜੀਤ ਦੇ ਫੈਨਜ਼ ਫਿਲਮ ‘ਰੰਨਾਂ ‘ਚ ਧੰਨਾ’ ਦੀ ਕਾਫੀ ਉਡੀਕ ਕਰ ਰਹੇ ਸਨ, ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਇਸ ਫਿਲਮ ਨੂੰ ਨਹੀਂ ਬਣਾਇਆ ਜਾਵੇਗਾ।

ਪੋਸਟ ਸ਼ੇਅਰ ਕਰ ਦੱਸੀ ਗੱਲ

ਦਰਅਸਲ, ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ, ਮੈਂ ਇੱਕ ਪੋਸਟ ਪਾਈ ਸੀ ਕੱਲ੍ਹ ਪਰਸੋਂ ਕੀ ‘ਰੰਨਾਂ ‘ਚ ਧੰਨਾ’ ਅਸੀ ਨਹੀਂ ਬਣਾ ਰਹੇ ਉਸਦਾ ਬਸ ਇਹੀ ਮਤਲਬ ਸੀ ਕਿ ਅਸੀ ਕੁਝ 3 ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫਿਲਮ ਨਹੀਂ ਕਰਦੇ ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ। ਇਸ ਤੋ ਬਿਨਾਂ ਪੋਸਟ ਦਾ ਕੋਈ ਮਤਲਬ ਨਹੀਂ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ  ਜ਼ਾਹਿਰ ਹੈ, ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਹੈ, ਪਰ ਅਸੀ ਸਮਝਦੇ ਹਾਂ ਕਿ ਕਈ ਵਾਰ ਚੀਜ਼ਾ ਕੰਮ ਨਹੀਂ ਕਰਦੀਆਂ। ਮੈਂ ਅੱਜ ਇਹ ਤਾਂ ਲਿਖਿਆ ਕਿਉਂ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ। ਜੇਕਰ ਮੈਨੂੰ ਇੰਡਸਟਰੀ ਵਿੱਚ ਕਿਸੇ ਨਾਲ ਗੁੱਸਾ ਹੋਏਗਾ ਤਾਂ ਮੈਂ ਫੋਨ ਕਰ ਲਵਾਂਗਾ ਇੰਨਾ ਕ ਤਾਂ ਸਾਡਾ ਆਪਸ ਵਿੱਚ ਚੱਲਦਾ ਰਹਿੰਦਾ ਹੈ। ਮੈਂ ਇਹ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਜੇਕਰ ਗੱਲ ਸੋਸ਼ਲ ਮੀਡੀਆ ਤੇ ਨਈ ਹੈਗੀ…ਇਹ ਸਿਰਫ ਅਪਡੇਟ ਸੀ, ਜੋ ਤੁਸੀ ਰੋਜ਼ ਪੁੱਛ ਰਹੇ ਸੀ।

 

 

ਇਹ ਵੀ ਪੜ੍ਹੋ :CM ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੋਡ ਸ਼ੋਅ , ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਲਈ ਕਰਨਗੇ ਵੋਟਾਂ ਦੀ ਅਪੀਲ

ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਕਾਫੀ ਸੁਰਖੀਆਂ ‘ਚ

ਦੱਸ ਦੇਈਏ ਕਿ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵਰਗੇ ਸਟਾਰ ਸ਼ਾਮਿਲ ਸੀ। ਪਿਛਲੇ ਕਈ ਦਿਨਾਂ ਤੋਂ ਦਿਲਜੀਤ ਦੋਸਾਂਝ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ‘ਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਲਾਈਵ ਕੰਸਰਟ ਵੀ ਕੀਤੇ ਹਨ। ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਲੱਖਾਂ ਲੋਕਾਂ ਦੇ ਦਿਲ ਜਿੱਤੇ ਸਨ।

 

 

 

LEAVE A REPLY

Please enter your comment!
Please enter your name here