ਪੰਜਾਬ ‘ਚ ਡੇਂਗੂ ਦੇ ਮਾਮਲਿਆਂ ‘ਚ ਹੋਇਆ ਵਾਧਾ, 10 ਜ਼ਿਲ੍ਹੇ ਬਣੇ ਹੌਟਸਪੌਟ || Health News

0
39

ਪੰਜਾਬ ‘ਚ ਡੇਂਗੂ ਦੇ ਮਾਮਲਿਆਂ ‘ਚ ਹੋਇਆ ਵਾਧਾ, 10 ਜ਼ਿਲ੍ਹੇ ਬਣੇ ਹੌਟਸਪੌਟ

ਪੰਜਾਬ ਵਿੱਚ ਇਸ ਸਾਲ ਡੇਂਗੂ ਦਾ ਮੱਛਰ ਕਾਫੀ ਖਤਰਨਾਕ ਸਾਬਤ ਹੋ ਰਿਹਾ ਹੈ। ਪਿਛਲੇ ਹਫ਼ਤੇ ਜਿੱਥੇ ਰੋਜ਼ਾਨਾ 50-60 ਨਵੇਂ ਕੇਸ ਦਰਜ ਹੋ ਰਹੇ ਸਨ, ਉੱਥੇ ਹੀ ਇਸ ਹਫ਼ਤੇ ਡੇਂਗੂ ਦੀ ਲਾਗ ਵਧ ਗਈ ਹੈ ਅਤੇ ਰੋਜ਼ਾਨਾ ਔਸਤਨ 70 ਨਵੇਂ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 15 ਦਿਨਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ, ਇਸ ਲਈ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਇਹ ਵੀ ਪੜ੍ਹੋ- ਮਲਿਆਲਮ ਅਦਾਕਾਰ ਸ੍ਰੀਨਾਥ ਭਾਸੀ ਹਿੱਟ ਐਂਡ ਰਨ ਕੇਸ ਵਿੱਚ ਗ੍ਰਿਫ਼ਤਾਰ

ਹੁਣ ਤੱਕ ਪੰਜਾਬ ਵਿੱਚ ਡੇਂਗੂ ਦੇ ਕੁੱਲ 1536 ਮਾਮਲੇ ਦਰਜ ਹੋ ਚੁੱਕੇ ਹਨ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਸਾਲ ਹੁਣ ਤੱਕ ਡੇਂਗੂ ਨਾਲ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਸੂਬੇ ਦੇ 10 ਜ਼ਿਲ੍ਹੇ ਡੇਂਗੂ ਦੇ ਮੁੱਖ ਹਾਟਸਪਾਟ ਵਜੋਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਮੁਹਾਲੀ ਹੈ, ਜਿੱਥੇ 537 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਹੁਸ਼ਿਆਰਪੁਰ ‘ਚ 119 ਅਤੇ ਲੁਧਿਆਣਾ ‘ਚ 107 ਮਾਮਲੇ ਸਾਹਮਣੇ ਆਏ ਹਨ। ਹੋਰ ਹੌਟਸਪੌਟਸ ਵਿੱਚ ਪਟਿਆਲਾ (77), ਮੋਗਾ (70), ਫਰੀਦਕੋਟ (69), ਪਠਾਨਕੋਟ (69), ਜਲੰਧਰ (67), ਬਠਿੰਡਾ (61), ਅਤੇ ਕਪੂਰਥਲਾ (43) ਸ਼ਾਮਲ ਹਨ।

ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਵੱਡੇ ਉਪਰਾਲੇ

ਪੰਜਾਬ ਸਿਹਤ ਵਿਭਾਗ ਨੇ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ 2160 ਟੀਮਾਂ ਤਾਇਨਾਤ ਕੀਤੀਆਂ ਹਨ। ਡਾਇਰੈਕਟਰ ਡਾ: ਹਿਤਿੰਦਰ ਕੌਰ ਅਤੇ ਨੋਡਲ ਅਫ਼ਸਰ ਡਾ: ਅਰਸ਼ਦੀਪ ਨੇ ਦੱਸਿਆ ਕਿ ਇਹ ਟੀਮਾਂ ਨਾ ਸਿਰਫ਼ ਏਡੀਜ਼ ਮੱਛਰ ਦੇ ਲਾਰਵੇ ਦੀ ਪਛਾਣ ਕਰ ਰਹੀਆਂ ਹਨ ਸਗੋਂ ਸਪਰੇਅ ਰਾਹੀਂ ਉਨ੍ਹਾਂ ਨੂੰ ਨਸ਼ਟ ਵੀ ਕਰ ਰਹੀਆਂ ਹਨ | ਇਸ ਦੇ ਲਈ 1200 ਘਰੇਲੂ ਚੈਕਰਾਂ ਨੂੰ ਘਰ-ਘਰ ਜਾ ਕੇ ਸਰਵੇ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ 46 ਲੱਖ ਤੋਂ ਵੱਧ ਘਰਾਂ ਅਤੇ 94 ਲੱਖ ਕੰਟੇਨਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਸ ਵਿੱਚ 31,677 ਘਰਾਂ ਅਤੇ 35,844 ਕੰਟੇਨਰਾਂ ਵਿੱਚ ਮੱਛਰ ਦੇ ਲਾਰਵੇ ਪਾਏ ਗਏ ਹਨ, ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਡੇਂਗੂ ਦੇ ਹੌਟਸਪੌਟਸ ਨੂੰ ਕੰਟਰੋਲ ਕਰਨ ਲਈ ਫੋਗਿੰਗ ਦੇ ਨਾਲ-ਨਾਲ ਸਿਹਤ ਵਿਭਾਗ ਨੇ ਵੀ ਜਾਗਰੂਕਤਾ ਮੁਹਿੰਮਾਂ ਤੇਜ਼ ਕਰ ਦਿੱਤੀਆਂ ਹਨ ਮੁਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ 11 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਸਕੂਲਾਂ ਅਤੇ ਕਾਲਜਾਂ ਦਾ ਨਿਰੀਖਣ ਕਰ ਰਹੀਆਂ ਹਨ। ਵਿਭਾਗ ਦੇ ਮੈਂਬਰ ਇਨ੍ਹਾਂ ਇਲਾਕਿਆਂ ਵਿੱਚ ਡੇਂਗੂ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

 

LEAVE A REPLY

Please enter your comment!
Please enter your name here