ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਅਚਾਨਕ ਸਸਪੈਂਡ ਹੋ ਗਿਆ ਹੈ। ਹਰਿਆਣਾ ਦੇ ਪਿਹੋਵਾ ਦੇ ਰਹਿਣ ਵਾਲੇ ਗੁਰਪ੍ਰੀਤ ਦਾ ਕੱਲ੍ਹ ਚੰਡੀਗੜ੍ਹ ਵਿੱਚ ਸੀਐਮ ਭਗਵੰਤ ਮਾਨ ਨਾਲ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਟਵਿਟਰ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇਹ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਹਾਲਾਂਕਿ ਖਾਤਾ ਸਸਪੈਂਡ ਹੋਣ ਤੋਂ ਬਾਅਦ ਇਸ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਬੀਤੇ ਦਿਨੀਂ ਡਾ: ਗੁਰਪ੍ਰੀਤ ਕੌਰ ਦੀ ਮਹਿੰਦੀ ਦੀ ਐਕਸਕਲੂਸਿਵ ਫੋਟੋ ਵੀ ਇਸੇ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਸੀ। ਵਿਆਹ ਤੋਂ ਬਾਅਦ ਵੀ ਇਸ ਅਕਾਊਂਟ ਤੋਂ ਮੈਸੇਜ ਦੇ ਨਾਲ ਡਾਕਟਰ ਗੁਰਪ੍ਰੀਤ ਦੀਆਂ ਸੀਐਮ ਭਗਵੰਤ ਮਾਨ ਨਾਲ ਕਈ ਫੋਟੋਆਂ ਪੋਸਟ ਕੀਤੀਆਂ ਗਈਆਂ ਸਨ।