CM ਮਾਨ ਅੱਜ ਪਹੁੰਚਣਗੇ ਗੁਰਦਾਸਪੁਰ ਤੇ ਹੁਸ਼ਿਆਰਪੁਰ, ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਰੈਲੀ || Punjab News

0
102

CM ਮਾਨ ਅੱਜ ਪਹੁੰਚਣਗੇ ਗੁਰਦਾਸਪੁਰ ਤੇ ਹੁਸ਼ਿਆਰਪੁਰ, ਉਮੀਦਵਾਰਾਂ ਦੇ ਹੱਕ ‘ਚ ਕਰਨਗੇ ਰੈਲੀ

CM ਮਾਨ ਅੱਜ ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਪੱਖ ਵਿਚ ਇਕ ਲੋਕ ਮਿਲਣੀ ਕਰਨਗੇ। ਜਦੋਂ ਕਿ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸ਼ੈਰੀ ਕਲਸੀ ਲਈ 2 ਰੋਡ ਸ਼ੋਅ ਤੇ ਇਕ ਲੋਕ ਮਿਲਣੀ ਕਰਨਗੇ। ਨਾਲ ਹੀ ਲੋਕਾਂ ਨੂੰ ਆਪ ਦੇ ਪੱਖ ਵਿਚ ਵੋਟ ਪਾਉਣ ਦਾ ਸੱਦਾ ਦੇਣਗੇ। ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ।

ਸੀਐੱਮ ਮਾਨ ਦੀ ਭੁਲੱਥ ਵਿਚ ਲੋਕ ਮਿਲਣੀ ਦੁਪਹਿਰ 12 ਵਜੇ ਹੋਵੇਗੀ ਜਦੋਂ ਕਿ ਬਾਅਦ ਦੁਪਹਿਰ ਗੁਰਦਾਸਪੁਰ ਹਲਕੇ ਵਿਚ ਉਨ੍ਹਾਂ ਦੇ ਰੋਡ ਸ਼ੋਅ ਤੇ ਲੋਕ ਮਿਲਣੀ ਹੋਵੇਗੀ।ਪਹਿਲਾ ਰੋਡ ਸ਼ੋਅ ਡੇਰਾ ਬਾਬਾ ਨਾਨਕ ਕਲਾਨੌਰ ਬੱਸ ਸਟੈਂਡ ਨੇੜੇ ਦੁਪਹਿਰ 3 ਵਜੇ ਹੋਵੇਗਾ ਜਦੋਂ ਕਿ ਦੂਜਾ ਰੋਡ ਸ਼ੋਅ 4 ਵਜੇ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਬਾਬਾ ਲਾਲ ਚੌਕ ‘ਤੇ ਰੇਲਵੇ ਸਟੇਸ਼ਨ ਕੋਲ ਹੋਵੇਗਾ। ਸ਼ਾਮ 5 ਵਜੇ ਉਹ ਬਟਾਲਾ ਵਿਚ ਲੋਕ ਮਿਲਣੀ ਸਮਾਰੋਹ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : PM ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਜਨਤਾ ਨੂੰ ਕਰਨਗੇ ਸੰਬੋਧਨ…

ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਪਿਛਲੀ ਵਿਧਾਨ ਸਭਾ ਚੋਣਾਂ ਵਿਚ ‘ਆਪ’ 5 ਹਲਕਿਆਂ ਵਿਚ ਜਿੱਤਣ ਵਿਚ ਸਫਲ ਰਹੀ ਸੀ ਜਦੋਂ ਕਿ ਕਾਂਗਰਸ 3 ਤੇ 1 ਸੀਟ ਭਾਜਪਾ ਨੇ ਜਿੱਤੀ ਸੀ ਪਰ ਚੱਬੇਵਾਲ ਸੀਟ ‘ਤੇ ਜਿੱਤੇ ਕਾਂਗਰਸ ਨੇਤਾ ਰਾਜ ਕੁਮਾਰ ਚੱਬੇਵਾਲ ਹੁਣ ‘ਆਪ’ ਵਿਚ ਸ਼ਾਮਲ ਹੋ ਗਏ ਹਨ ਦੂਜੇ ਪਾਸੇ ਲੋਕ ਸਭਾ ਚੋਣਾਂ ਵਿਚ ਉਹ ‘ਆਪ’ ਦੇ ਉਮੀਦਵਾਰ ਹਨ।

LEAVE A REPLY

Please enter your comment!
Please enter your name here