ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ‘ਚ ਪਹੁੰਚਣ ‘ਤੇ CM ਮਾਨ ਨੇ ਦਿੱਤੀ ਵਧਾਈ || Latest News

0
94

ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ‘ਚ ਪਹੁੰਚਣ ‘ਤੇ CM ਮਾਨ ਨੇ ਦਿੱਤੀ ਵਧਾਈ

ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਆਪਣਾ ਕੁਆਰਟਰ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਖੇਡਿਆ। ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ ਸ਼ੂਟਆਊਟ ‘ਚ 4-2 ਨਾਲ ਮਾਤ ਦਿੱਤੀ ਅਤੇ ਟੋਕੀਓ ਓਲੰਪਿਕ ਵਿੱਚ ਸੈਮੀਫਾਈਨਲ ‘ਚ ਪਹੁੰਚ ਗਿਆ ਹੈ। ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੰਤਰੀ ਰਵਨੀਤ ਬਿੱਟੂ ਨੇ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ‘ਚ ਪਹੁੰਚਣ ‘ਤੇ ਵਧਾਈ।

CM ਮਾਨ ਨੇ ਐਕਸ ‘ਤੇ ਲਿਖਿਆ- ਬ੍ਰਿਟੇਨ ਦੇ ਖਿਲਾਫ ਸ਼ਾਨਦਾਰ ਜਿੱਤ…ਚੱਕ ਦੇ ਇੰਡੀਆ। ਮੰਤਰੀ ਰਵਨੀਤ ਬਿੱਟੂ ਨੇ ਕਿਹਾ- “ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਕ ਰੋਮਾਂਚਕ ਸ਼ੂਟ-ਆਊਟ ਜਿੱਤ ਸ਼ਾਨਦਾਰ ਪ੍ਰਾਪਤ ਕੀਤੀ ਅਤੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਲੱਖਾਂ ਲੋਕ ਤੁਹਾਡੇ ਲਈ ਖੁਸ਼ ਹਨ। ਗੋਲਡ ਮੈਡਲ ਨੂੰ ਘਰ ਲਿਆਓ ਮੁੰਡਿਓ”

ਇਹ ਵੀ ਪੜ੍ਹੋ: Paris Olympic: ਓਲੰਪਿਕ ਹਾਕੀ- ਕੁਆਰਟਰ ਫਾਈਨਲ ‘ਚ ਭਾਰਤ ਦਾ ਸਾਹਮਣਾ ਬ੍ਰਿਟੇਨ ਨਾਲ,  ਕਪਤਾਨ ਹਰਮਨਪ੍ਰੀਤ ‘ਤੇ ਟਿਕੀਆਂ ਨਜ਼ਰਾਂ

ਇਸ ਮੈਚ ਦਾ ਪਹਿਲਾ ਕੁਆਰਟਰ 0-0 ਨਾਲ ਰਿਹਾ ਬਰਾਬਰ

ਦੋਵਾਂ ਟੀਮਾਂ ਵਿਚਾਲੇ ਇਸ ਮੈਚ ਦਾ ਪਹਿਲਾ ਕੁਆਰਟਰ 0-0 ਨਾਲ ਬਰਾਬਰ ਰਿਹਾ। ਪਰ ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਵੱਲੋਂ ਹਮਲਾਵਰ ਖੇਡ ਦੇਖਣ ਨੂੰ ਮਿਲੀ। ਸਭ ਤੋਂ ਪਹਿਲਾਂ ਮੈਚ ਦੇ 22ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜੇ ਕੁਆਰਟਰ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਬ੍ਰਿਟੇਨ ਦੀ ਟੀਮ ਨੇ ਦੂਜੇ ਕੁਆਰਟਰ ਵਿੱਚ ਹੀ ਬਰਾਬਰੀ ਵਾਲਾ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਬ੍ਰਿਟੇਨ ਲਈ ਲੀ ਮੋਰਟਨ ਨੇ ਗੋਲ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਹੁੰਦਾ ਨਜ਼ਰ ਨਹੀਂ ਆਇਆ।

LEAVE A REPLY

Please enter your comment!
Please enter your name here