ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਦਾ 100 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਹੀਰਾ ਬੇਨ ਨੂੰ ਯੂ ਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਰੀਸਰਚ ਸੈਂਟਰ, ਅਹਿਮਦਾਬਾਦ ਵਿੱਚ ਬੁੱਧਵਾਰ ਨੂੰ ਦਾਖਲ ਕਰਵਾਇਆ ਗਿਆ ਸੀ।
ਹੀਰਾ ਬੇਨ ਦੇ ਦਿਹਾਂਤ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-
ਪ੍ਰਧਾਨ ਮੰਤਰੀ @narendramodi ਦੀ ਮਾਤਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਮਿਲੀ… ਇਕ ਮਾਂ ਦਾ ਜ਼ਿੰਦਗੀ ਵਿਚੋਂ ਜਾਣਾ ਜੀਵਨ ਵਿਚੋਂ ਸਭਾ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ…
ਮੈਂ ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ… ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਅਹਿਮਦਾਬਾਦ ਦੇ ਹਸਪਤਾਲ ‘ਚ ਦਾਖਲ ਸਨ ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਸਾਡੇ ਤਿੰਨ ਵਜੇ ਅੰਤਿਮ ਸਾਹ ਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਆਪਣੀ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, “ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿੱਚ ਅੰਤ ਹੋਇਆ ਹੈ…ਮਾਂ ਵਿੱਚ ਮੈਂ ਹਮੇਸ਼ਾ ਤ੍ਰਿਮੂਰਤੀ ਦਾ ਅਹਿਸਾਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਚਿੰਨ੍ਹ ਅਤੇ ਮੁੱਲਾਂ ਲਈ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।