84 ਦਿਨਾਂ ਦੀ ਮਿਆਦ ਵਾਲੇ ਸਭ ਤੋਂ ਸਸਤੇ ਰੀਚਾਰਜ ਪਲਾਨ
ਰੀਚਾਰਜ ਪਲਾਨ ਦੇ ਮਹਿੰਗੇ ਹੋਣ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੈ ਜਿਨ੍ਹਾਂ ਨੂੰ ਸਿਰਫ ਇਨਕਮਿੰਗ ਨਾਲ ਮਤਲਬ ਹੈ ਯਾਨੀ ਜਿਨ੍ਹਾਂ ਨੇ ਫੋਨ ਸਿਰਫ ਕਾਲ ਸੁਣਨ ਲਈ ਰੱਖਿਆ ਹੈ।
ਅਜਿਹੇ ‘ਲੋਕਾਂ ਨੂੰ ਵੀ ਮਜਬੂਰੀ ‘ਚ ਡਾਟਾ ਵਾਲਾ ਰੀਚਾਰਜ ਕਰਵਾਉਣਾ ਪੈ ਰਿਹਾ ਹੈ ਕਿਉਂਕਿ ਬਿਨਾਂ ਡਾਟਾ ਕੋਈ ਪਲਾਨ ਹੀ ਬਜ਼ਾਰ ‘ਚ ਉਪਲੱਬਧ ਨਹੀਂ ਹੈ। ਇਸ ਰਿਪੋਰਟ ‘ਚ ਅਸੀਂ ਤੁਹਾਨੂੰ ਤਿੰਨ ਅਜਿਹੇ ਰੀਚਾਰਜ ਪਲਾਨ ਦੱਸਾਂਗੇ ਜਿਨ੍ਹਾਂ ਦੇ ਨਾਲ ਲੰਬੀ ਮਿਆਦ ਮਿਲਦੀ ਹੈ ਅਤੇ ਇਹ ਪਲਾਨ ਸਸਤੇ ਵੀ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਜੀਓ ਦਾ ਇਨਕਮਿੰਗ ਲਈ ਸਭ ਤੋਂ ਸਸਤਾ ਪਲਾਨ
479 ਰੁਪਏ ਦਾ ਪਲਾਨ- ਇਹ ਰਿਲਾਇੰਸ ਜੀਓ ਦਾ ਸਭ ਤੋਂ ਸਸਤਾ 84 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਹ ਪਲਾਨ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਡਾਟਾ ਦੀ ਲੋੜ ਬਹੁਤ ਘੱਟ ਹੈ। ਇਸ ਵਿਚ ਤੁਹਾਨੂੰ ਕੁੱਲ 6 ਜੀ.ਬੀ. ਡਾਟਾ ਦੇ ਨਾਲ ਸਾਰੇ ਨੈੱਟਵਰਕ ‘ਤੇ ਅਨਲਿਮਟਿਡ ਕਾਲਿੰਗ ਅਤੇ 1000 ਐੱਸ.ਐੱਮ.ਐੱਸ. ਮਿਲਣਗੇ। ਜੇਕਰ ਤੁਹਾਨੂੰ ਸਿਰਫ ਇਨਕਮਿੰਗ ਲਈ ਕੋਈ ਪਲਾਨ ਚਾਹੀਦਾ ਹੈ ਤਾਂ ਇਹ ਤੁਹਾਡੇ ਲਈ ਹੈ। ਇਹ ਪਲਾਨ ਤੁਹਾਨੂੰ ਹਰ ਮਹੀਨੇ ਕਰੀਬ 159 ਰੁਪਏ ਦਾ ਪਵੇਗਾ।
ਏਅਰਟੈੱਲ ਦਾ ਇਨਕਮਿੰਗ ਲਈ ਸਭ ਤੋਂ ਸਸਤਾ ਪਲਾਨ
509 ਰੁਪਏ ਦਾ ਪਲਾਨ- ਏਅਰਟੈੱਲ ਦਾ ਇਹ ਸਭ ਤੋਂ ਸਸਤਾ 84 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਸ ਪਲਾਨ ਦੇ ਨਾਲ ਕੁੱਲ 6 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਹ ਪਲਾਨ ਵੀ ਖਾਸਤੌਰ ‘ਤੇ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਸਿਰਫ ਇਨਕਮਿੰਗ ਕਾਲਿੰਗ ਦੀ ਲੋੜ ਹੈ।
ਵੋਡਾਫੋਨ-ਆਈਡੀਆ ਦਾ ਇਨਕਿਮਿੰਗ ਲਈ ਸਭ ਤੋਂ ਸਸਤਾ ਪਲਾਨ
509 ਰੁਪਏ ਦਾ ਪਲਾਨ- ਇਹ ਕੰਪਨੀ ਦਾ ਸਭ ਤੋਂ ਸਸਤਾ 84 ਦਿਨਾਂ ਦੀ ਮਿਆਦ ਵਾਲਾ ਪਲਾਨ ਹੈ। ਇਸ ਵਿਚ ਕੁਲ 6 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਹ ਪਲਾਨ ਉਨ੍ਹਾਂ ਲਈ ਬਿਹਤਰ ਹੈ ਜਿਨ੍ਹਾਂ ਨੂੰ ਡਾਟਾ ਨਹੀਂ ਸਗੋਂ ਕਾਲਿੰਗ ਦੀ ਲੋੜ ਹੈ।