ਦੇਸ਼ ਵਿਚ ਕਾਰ ਚਾਲਕ ਤੇ ਉਸਦੇ ਨਾਲ ਬੈਠਣ ਵਾਲੇ ਲਈ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ ਪਰ ਹੁਣ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਨਿਯਮਾਂ ਵਿਚ ਤਬਦੀਲੀ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸਿਰਫ ਕਾਰ ਚਾਲਕ ਤੇ ਨਾਲ ਬੈਠਣ ਵਾਲੇ ਲਈ ਸੀਟ ਬੈਲਟ ਲਾਉਣੀ ਲਾਜ਼ਮੀ ਸੀ ਪਰ ਹੁਣ ਸਾਈਸਰ ਮਿਸਤਰੀ ਦੀ ਮੌਤ ਤੋਂ ਬਾਅਦ ਅਸੀਂ ਨਿਯਮ ਬਦਲੇ ਹਨ ਤੇ ਕਾਰ ਵਿਚ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਨੇ ਸੀਟ ਬੈਲਟ ਨਾ ਲਗਾਈ ਤਾਂ ਫਿਰ ਟਰਾਂਸਪੋਰਟ ਨਿਯਮਾਂ ਤਹਿਤ ਚਲਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕਾਉਣ ਵਾਲਾ ਗ੍ਰਿਫ਼ਤਾਰ! ਪੁਲਿਸ ਨੇ ਰਾਜਸਥਾਨ ਤੋਂ ਕੀਤਾ ਕਾਬੂ
ਇੱਕ ਰਿਪੋਰਟ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਹੁਣ ਤੋਂ ਕਾਰ ‘ਚ ਪਿਛਲੀ ਸੀਟ ‘ਤੇ ਬੈਲਟ ਲਗਾਉਣ ਲਈ ਕਲਿੱਪਸ ਦੀ ਵਿਵਸਥਾ ਹੋਵੇਗੀ। ਗਡਕਰੀ ਨੇ ਇੱਕ ਸਮਾਗਮ ਵਿੱਚ ਸਾਇਰਸ ਮਿਸਤਰੀ ਦੀ ਕਾਰ ਹਾਦਸੇ ਵਿੱਚ ਮੌਤ ਦਾ ਵੀ ਜ਼ਿਕਰ ਕੀਤਾ। ਗਡਕਰੀ ਨੇ ਸੀਟ ਬੈਲਟ ਨਾ ਪਹਿਨਣ ‘ਤੇ ਭਾਰੀ ਜੁਰਮਾਨੇ ਦੀ ਗੱਲ ਕਹੀ ਹੈ। ਸਰਕਾਰ ਅਗਲੇ ਤਿੰਨ ਦਿਨਾਂ ਵਿੱਚ ਆਪਣਾ ਹੁਕਮ ਜਾਰੀ ਕਰੇਗੀ।
ਡਰਾਈਵਿੰਗ ਸੀਟ ‘ਤੇ ਬੈਠਾ ਵਿਅਕਤੀ ਪਹਿਲਾਂ ਵੀ ਸੀਟ ਬੈਲਟ ਲਾਉਂਦਾ ਸੀ ਪਰ ਹੁਣ ਪਿੱਛੇ ਬੈਠੇ ਵਿਅਕਤੀ ਨੂੰ ਵੀ ਇਸ ਨਿਯਮ ਦੀ ਪਾਲਣਾ ਕਰਨੀ ਪਵੇਗੀ। ਅਜਿਹੇ ‘ਚ ਜ਼ਿਆਦਾ ਸੁਰੱਖਿਆ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਅਜਿਹੇ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।