ਮੁੰਬਈ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਧੁਲ ਜਿਲੇ ਵਿਚ ਦੋ ਕਾਰੋਬਾਰੀਆਂ ਨੂੰ ਪਾਕਿਸਤਾਨੀ ਪ੍ਰੋਡਕਟ (Pakistani product) ਵੇਚਣ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਕੀ ਉਤਪਾਦ ਕੀਤੇ ਹਨ ਜਬਤ
ਪਾਕਿਸਤਾਨ ਵਿਚ ਬਣੇ ਸੁੰਦਰਤਾ ਉਤਪਾਦਾਂ ਦੀ ਵਿਕਰੀ ਕਰਨ ਦੇ ਦੋਸ਼ ‘ਚ ਮਹਾਰਾਸ਼ਟਰ ਦੇ ਧੁਲੇ ਜਿਲੇ ਵਿਚ 2 ਕਾਰੋਬਾਰੀਆਂ (Businessmen) ਖਿਲਾਫ਼ ਮਾਮਲੇ ਦਰਜ ਕੀਤੇ ਗਏ ਹਨ । ਇਕ ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਨੇ ਦੋ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਪਾਕਿਸਤਾਨ ਵਿਚ ਬਣੇ ਉਤਪਾਦ ਜ਼ਬਤ (Product seizure) ਕੀਤੇ ਹਨ, ਜਿਨ੍ਹਾਂ ਵਿਚ ਰੰਗ ਨਿਖਾਰਨ ਵਾਲੀ ਕ੍ਰੀਮ, ਸਾਬਣ, ਸੀਰਮ ਤੇ ਉਬਟਨ ਸ਼ਾਮਲ ਹਨ । ਇਨ੍ਹਾਂ ਦੀ ਕੀਮਤ 61,000 ਰੁਪਏ ਹੈ ।
ਕੌਣ ਕੌਣ ਹਨ ਦੋਵੇਂ ਜਣੇ
ਪੁਲਸ ਨੇ ਦੱਸਿਆ ਕਿ ਮੁਲਜ਼ਮ ਕੈਲਾਸ਼ ਦੇਵਾਨੰਦ ਨਨਕਾਨੀ (50) ਤੇ ਫਜ਼ਲੁਰ ਰਹਿਮਾਨ ਸਲੀਮ ਅੰਸਾਰੀ (32) ਖ਼ਿਲਾਫ਼ ਪਾਬੰਦੀਸ਼ੁਦਾ ਸਾਮਾਨ ਦਾ ਕਾਰੋਬਾਰ ਕਰਨ ਅਤੇ ਗਾਹਕਾਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਵਿਦੇਸ਼ ਵਪਾਰ (ਵਿਕਾਸ ਤੇ ਰੈਗੂਲੇਸ਼ਨ) ਐਕਟ, ਭਾਰਤੀ ਨਿਆਂ ਸੰਹਿਤਾ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ । ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਮਈ 2025 ’ਚ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਬਣੀਆਂ ਜਾਂ ਪਾਕਿਸਤਾਨ ਵੱਲੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤਾਂ ਦੀ ਸਿੱਧੀ ਤੇ ਅਸਿੱਧੀ ਦਰਾਮਦ ‘ਤੇ ਪਾਬੰਦੀ ਲਾ ਦਿੱਤੀ ਸੀ ।









