ਮੁਰਸਿ਼ਦਾਬਾਦ `ਚ ਵਾਰ-ਵਾਰ ਹੋ ਰਹੀ ਹਿੰਸਾ `ਤੇ ਕਲਕੱਤਾ ਹਾਈ ਕੋਰਟ ਚਿੰਤਤ

0
23
Calcutta High Court

ਕੋਲਕਾਤਾ, 21 ਜਨਵਰੀ 2026 : ਪੱਛਮੀ ਬੰਗਾਲ ਦੇ ਮੁਰਸਿ਼ਦਾਬਾਦ ਜਿ਼ਲੇ (Murshidabad District) `ਚ ਵਾਰ-ਵਾਰ ਹੋ ਰਹੀ ਹਿੰਸਾ ਤੇ ਜਾਰੀ ਅਸ਼ਾਂਤੀ `ਤੇ ਚਿੰਤਾ ਪ੍ਰਗਟ ਕਰਦੇ ਹੋਏ ਕਲਕੱਤਾ ਹਾਈ ਕੋਰਟ (Calcutta High Court) ਨੇ ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ।

ਸੂਬਾ ਸਰਕਾਰ ਲੋੜ ਪੈਣ ਤੇ ਕਰ ਸਕਦੀ ਹੈ ਕੇਂਦਰੀ ਫੋਰਸਾਂ ਦੀ ਮੰਗ

ਚੀਫ਼ ਜਸਟਿਸ ਸੁਜਾਏ ਪਾਲ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਸੂਬਾ ਸਰਕਾਰ (State Government) ਲੋੜ ਪੈਣ `ਤੇ ਕੇਂਦਰੀ ਫੋਰਸਾਂ ਦੀ ਮੰਗ ਕਰ ਸਕਦੀ ਹੈ । ਅਦਾਲਤ ਨੇ ਜਿ਼ਲੇ ਦੇ ਪੁਲਸ ਸੁਪਰਡੈਂਟ ਤੇ ਜਿ਼ਲਾ ਮੈਜਿਸਟਰੇਟ ਨੂੰ ਇਹ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਕਿ ਉੱਥੇ ਹਿੰਸਾ ਜਾਂ ਅਸ਼ਾਂਤੀ ਦੀਆਂ ਹੋਰ ਘਟਨਾਵਾਂ ਨਾ ਵਾਪਰਨ ।

ਪੁਲਸ ਤੇ ਪ੍ਰਸ਼ਾਸਨ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਿਰਦੇਸ਼

ਗੁਆਂਢੀ ਸੂਬਿਆਂ `ਚ ਪ੍ਰਵਾਸੀ ਮਜ਼ਦੂਰਾਂ `ਤੇ ਕਥਿਤ ਹਮਲਿਆਂ ਨਾਲ ਦੇ ਬੇਲਡਾਂਗਾ `ਚ ਪਿਛਲੇ ਹਫ਼ਤੇ ਹੋਈ ਹਿੰਸਾ ਨੂੰ ਮੁੱਖ ਰੱਖਦਿਆਂ ਕੇਂਦਰੀ ਫੋਰਸਾਂ ਦੀ ਤਾਇਨਾਤੀ ਦੀ ਮੰਗ ਕਰਦੇ ਹੋਏ ਅਦਾਲਤ `ਚ 2 ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ । 16 ਜਨਵਰੀ ਨੂੰ ਝਾਰਖੰਡ ਦੇ ਬੇਲਡਾਂਗਾ ਤੋਂ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਦੇ ਵਿਰੋਧ `ਚ ਵਿਖਾਵਾਕਾਰੀਆਂ ਨੇ ਰਾਸ਼ਟਰੀ ਰਾਜਮਾਰਗ 12 ਨੂੰ ਲਗਭਗ 5 ਘੰਟਿਆਂ ਲਈ ਜਾਮ ਕਰ ਦਿੱਤਾ ਸੀ ।

Read More : ਵਿਆਹੁਤਾ ਵਿਵਾਦ ‘ਚ ਪਤੀ ਦਾ ਵਿੱਤੀ ਕੰਟਰੋਲ ਜ਼ੁਲਮ ਨਹੀਂ : ਸੁਪਰੀਮ ਕੋਰਟ

LEAVE A REPLY

Please enter your comment!
Please enter your name here