BSF ਨੇ ਘੁਸਪੈਠੀਏ ਨੂੰ ਕੀਤਾ ਢੇਰ ॥ Punjab News ॥ Latest News

0
101

BSF ਨੇ ਘੁਸਪੈਠੀਏ ਨੂੰ ਕੀਤਾ ਢੇਰ

ਫਾਜ਼ਿਲਕਾ ‘ਚ ਦੇਰ ਰਾਤ ਭਾਰਤ-ਪਾਕਿ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਬੀਓਪੀ ਸਾਦਕੀ ਨੇੜੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਵਿਅਕਤੀ ਦੀ ਹਰਕਤ ਦਾ ਪਤਾ ਲੱਗਦਿਆਂ ਹੀ ਚੌਕਸ ਹੋ ਗਏ।

ਪਹਿਲਾਂ ਜਵਾਨਾਂ ਨੇ ਨੌਜਵਾਨ ਨੂੰ ਰੁਕਣ ਲਈ ਕਿਹਾ । ਜਦੋਂ ਉਹ ਨਾ ਰੁਕਿਆ ਤਾਂ ਜਵਾਨਾਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ । ਤਿੰਨ ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦੋਂ ਜਵਾਨਾਂ ਨੇ ਜਾਂਚ ਕੀਤੀ ਤਾਂ ਉਸ ਦੇ ਕਬਜ਼ੇ ਵਿੱਚੋਂ ਪਰਸ, ਸਿਗਰਟ, ਈਅਰਫੋਨ ਅਤੇ ਤੰਬਾਕੂ ਬਰਾਮਦ ਹੋਏ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ। ਇਹ ਕਾਰਵਾਈ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ BSF ਦੀ 55 ਬਟਾਲੀਅਨ ਵੱਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਸੰਸਦ ‘ਚ ਚੁੱਕਿਆ ਸਿੱਧੂ ਮੂਸੇਵਾਲਾ ਦਾ ਮੁੱਦਾ ॥ Punjab News ॥ Latest News

ਇਸ ਸਬੰਧੀ ਫਾਜ਼ਿਲਕਾ ਦੇ DSP ਸ਼ੁਬੇਗ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਨੇੜੇ ਘੁਸਪੈਠ ਕਾਰਨ ਹੋਈ ਗੋਲੀਬਾਰੀ ਦੌਰਾਨ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਉਸ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪੋਸਟਮਾਰਟਮ ਕਰਵਾਇਆ ਜਾਵੇਗਾ । ਨੌਜਵਾਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਭਾਰਤੀ ਸਰਹੱਦ ਵਿੱਚ ਕਿਉਂ ਦਾਖਲ ਹੋ ਰਿਹਾ ਸੀ।

LEAVE A REPLY

Please enter your comment!
Please enter your name here