ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ `ਤੇ ਬਣੇਗੀ ਵਿਸ਼ਵ ਪੱਧਰੀ ਯੂਨੀਵਰਸਿਟੀ : ਮਾਨ

0
15
Bhagwant Mann

ਚੰਡੀਗੜ੍ਹ, 2 ਦਸੰਬਰ 2025 : ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਐਲਾਨ ਕੀਤਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ `ਚ ਵਿਸ਼ਵ ਪੱਧਰੀ ਯੂਨੀਵਰਸਿਟੀ (World-class university) ਬਣਾਈ ਜਾਵੇਗੀ ਅਤੇ ਜਿਸ ਦਾ ਨਾਂ ਹਿੰਦ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇਨਾਂ `ਤੇ ਰੱਖਿਆ ਜਾਵੇਗਾ । ਯੂਨੀਵਰਸਿਟੀ `ਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਸਬੰਧੀ ਸੰਗਤ ਤੋਂ ਰਾਏ ਵੀ ਲਈ ਜਾਵੇਗੀ ।

3 ਪਵਿੱਤਰ ਸ਼ਹਿਰਾਂ `ਚ ਮੁਫਤ ਮਿੰਨੀ ਬੱਸਾਂ ਤੇ ਈ-ਰਿਕਸ਼ਾ ਚੱਲਣਗੇ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਸ਼ਹਿਰਾਂ-ਅੰਮ੍ਰਿਤਸਰ, ਤਲਵੰਡੀ ਸਾਬੋ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਸੀ, ਉਥੇ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਮੁਫਤ ਵਿਚ ਮਿੰਨੀ ਬੱਸ ਤੇ ਈ-ਰਿਕਸ਼ਾ (Minibus and e-rickshaw) ਸੇਵਾ ਚਲਾਈ ਜਾਵੇਗੀ । ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ 3 ਸ਼ਹਿਰਾਂ ਦਾ ਹਰ ਪੱਖੋਂ ਵਿਕਾਸ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਸਿਰਫ ਨਾਮ ਨਾਲ ਪਵਿੱਤਰ ਸ਼ਹਿਰ ਨਹੀਂ ਕਿਹਾ ਜਾਵੇਗਾ, ਸਗੋਂ ਵਿਵਹਾਰਕ ਤੌਰ `ਤੇ ਵੀ ਇਸ-ਦੇ ਲਈ ਕਦਮ ਚੁੱਕੇ ਜਾਣਗੇ ।

ਨਵੀਂ ਹੈਰੀਟੇਜ ਸਟ੍ਰੀਟ ਵੀ ਕੀਤੀ ਜਾਵੇਗੀ ਵਿਕਸਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ `ਚ ਨਵੀਂ ਹੈਰੀਟੇਜ ਸਟ੍ਰੀਟ (New Heritage Street) ਵੀ ਵਿਕਸਤ ਕੀਤੀ ਜਾਵੇਗੀ । ਇਸੇ ਤਰ੍ਹਾਂ ਇੱਥੇ ਸਥਿਤ ਚਰਨ ਗੰਗਾ ਸਟੇਡੀਅਮ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ । ਸ੍ਰੀ ਅਨੰਦਪੁਰ ਸਾਹਿਬ `ਚ ਦੁਕਾਨਾਂ ਨੂੰ ਇਕੋ ਜਿਹੀ ਲੁਕ ਦਿੱਤੀ ਜਾਵੇਗੀ ਅਤੇ ਇਨ੍ਹਾਂ ਨੂੰ ਇਕੋ ਜਿਹੇ ਰੰਗ ਤੇ ਡਿਜ਼ਾਈਨ ਨਾਲ ਅਪਗ੍ਰੇਡ ਕੀਤਾ ਜਾਵੇਗਾ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ 8.55 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ

LEAVE A REPLY

Please enter your comment!
Please enter your name here