ਬਿਹਾਰ, 28 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਜਿਲਾ ਬਾੜ ਵਿਖੇ ਗੰਗਾ ਨਦੀ ਦੀ ਕਿਸ਼ਤੀ ਵਿਚ ਯਾਤਰਾ ਕਰਦੇ ਵੇਲੇ ਦੋ ਦੀ ਮੌਤ ਤੇ ਪੰਜ ਵਿਅਕਤੀ ਲਾਪਤਾ ਹੋ ਗਏ ਹਨ ।
ਕਿੰਨੇ ਯਾਤਰੀ ਸਵਾਰ ਸਨ ਕਿਸ਼ਤੀ ਵਿਚ
ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਬਾੜ ਜਿਲ੍ਹੇ (Bar district) ਦੇ ਮਸ਼ਹੂਰ ਉਮਨਾਥ ਗੰਗਾ ਘਾਟ ‘ਤੇ ਜੋ ਅੱਜ ਸਵੇਰੇ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ ਹੈ ਵਿਚ ਕੁੱਲ 14 ਸਵਾਰ ਸਨ ਤੇ ਇਹ ਸਾਰੇ ਦਿਆਰਾ ਜਾ ਰਹੀ ਇੱਕ ਕਿਸ਼ਤੀ ਦੇ ਅਚਾਨਕ ਗੰਗਾ ਨਦੀ (Ganges River) ਵਿੱਚ ਡੁੱਬਣ ਕਾਰਨ ਪਾਣੀ ਵਿਚ ਡੁੱਬ ਗਏ (Drowned) ਪਰ ਹੁਣ ਤੱਕ ਸੱਤ ਲੋਕਾਂ ਨੂੰ ਬਚਾਇਆ ਗਿਆ ਹੈ, ਜਦੋਂ ਕਿ ਦੋ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਬਾਕੀ ਪੰਜ ਬਚੇ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ ।
ਗੋਤਾਖੋੋਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਲਾਪਤਾ ਵਿਅਕਤੀਆਂ ਦੀ ਭਾਲ
ਘਟਨਾ ਦੇ ਵਾਪਰਨ ਦਾ ਪਤਾ ਚਲਦਿਆਂ ਹੀ ਮੌਕੇ ‘ਤੇ ਮੌਜੂਦ ਅਧਿਕਾਰੀ ਅਤੇ ਪ੍ਰਸ਼ਾਸਨਿਕ ਕਰਮਚਾਰੀ ਤੁਰੰਤ ਹਰਕਤ ਵਿੱਚ ਆ ਗਏ । ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਪੁਲਿਸ ਮੌਕੇ ‘ਤੇ ਪਹੁੰਚਿਆ ਅਤੇ ਬਚਾਅ ਟੀਮਾਂ ਬਾਕੀ ਪੰਜ ਲਾਪਤਾ ਲੋਕਾਂ ਨੂੰ ਜਲਦੀ ਤੋਂ ਜਲਦੀ ਲੱਭਣ ਲਈ ਨਦੀ ਵਿੱਚ ਲਗਾਤਾਰ ਖੋਜ ਕਾਰਜ ਚਲਾ ਰਹੀਆਂ ਹਨ । ਘਾਟ ‘ਤੇ ਇੱਕ ਵੱਡੀ ਭੀੜ ਇਕੱਠੀ ਹੋ ਗਈ ਹੈ, ਅਤੇ ਪਰਿਵਾਰਕ ਮੈਂਬਰ ਰੋ ਰਹੇ ਹਨ ।








