ਮਥੁਰਾ, 7 ਦਸੰਬਰ 2025 : ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਹਨੇਰੇ `ਚ ਮਥੁਰਾ ਜ਼ਿਲੇ (Mathura district) `ਚ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ `ਤੇ ਸਥਿਤ ਪਿੰਡ ਅਕਬਰਪੁਰ (Village Akbarpur) ਦੇ ਨਾਂ ਵਾਲੇ ਬੋਰਡ `ਤੇ ਕਾਲਖ ਮਲ ਦਿੱਤੀ ਤੇ ਇਸ ਦੀ ਥਾਂ `ਤੇ `ਰਘੁਵਰਪੁਰ`(Raghuvarpur) ਲਿਖ ਦਿੱਤਾ ।
ਪੁਲਸ ਕਰ ਰਹੀ ਹੈ ਘਟਨਾ ਦੀ ਜਾਂਚ : ਡੀ. ਐਸ. ਪੀ.
ਛੱਤਾ ਖੇਤਰ ਦੇ ਡਿਪਟੀ ਸੁਪਰਡੈਂਟ ਭੂਸ਼ਣ ਵਰਮਾ (Deputy Superintendent Bhushan Verma) ਨੇ ਕਿਹਾ ਕਿ ਪੁਲਸ ਨੇ ਘਟਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਬਾਗੇਸ਼ਵਰ ਧਾਮ ਦੇ ਕਹਾਣੀਕਾਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਕੀਤੀ ਗਈ ਟਿੱਪਣੀ ਨਾਲ ਜੁੜੀ ਜਾਪਦੀ ਹੈ, ਜਿਸ ਨੇ ਆਪਣੀ ਪੈਦਲ ਯਾਤਰਾ ਦੌਰਾਨ ਅਕਬਰਪੁਰ ਨਾਂ ਵਾਲਾ ਇਕ ਬੋਰਡ ਦੇਖ ਕੇ ਥਿਤ ਤੌਰ `ਤੇ ਸੁਝਾਅ ਦਿੱਤਾ ਸੀ ਕਿ ਇਹ ਨਾਂ ਬਦਲ ਕੇ `ਰਘੁਵਰਪੁਰ` ਰੱਖਿਆ ਜਾਵੇ ।
ਲੋਕਾਂ ਨੂੰ ਨਾਂ ਬਦਲਣ ਦੀ ਅਪੀਲ ਨਹੀਂ ਕੀਤੀ ਸੀ
ਉਨ੍ਹਾਂ ਇਹ ਟਿੱਪਣੀ ਦਿੱਲੀ ਤੋਂ ਵਿੰਦਾਵਨ ਤੱਕ ਦੀ ਪੈਦਲ ਯਾਤਰਾ ਦੇ ਸਮਾਪਤੀ `ਤੇ ਕੀਤੀ ਜੋ 7 ਤੋਂ 16 ਨਵੰਬਰ ਤੱਕ ਹੋਈ ਸੀ । ਪੁਲਸ ਨੇ ਸਪੱਸ਼ਟ ਕੀਤਾ ਕਿ ਕਹਾਣੀਕਾਰ ਨੇ ਇਹ ਟਿੱਪਣੀ ਸਰਕਾਰ ਨੂੰ ਸੰਬੋਧਨ ਕਰਦੇ ਹੋਏ ਕੀਤੀ ਸੀ । ਲੋਕਾਂ ਨੂੰ ਨਾਂ ਬਦਲਣ ਦੀ ਅਪੀਲ ਨਹੀਂ ਕੀਤੀ ਸੀ ।
Read More : ਵਿਰੋਧ ਤੋਂ ਬਾਅਦ ਸਰਕਾਰ ਨੇ ਹੁਕਮ ਵਾਪਸ ਲਿਆ









