ਨਵੀਂ ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ ਦੇ ਇਕ ਫੈਸਲੇ ਖਿਲਾਫ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (Reliance Industries Limited) ਅਤੇ ਉਸ ਦੇ 2 ਅਧਿਕਾਰੀਆਂ ਦੀ ਪਟੀਸ਼ਨ ਖਾਰਜ (Petition dismissed) ਕਰ ਦਿੱਤੀ । ਸਕਿਓਰਟੀਜ਼ ਅਪੀਲੇਟ ਟ੍ਰਿਬਿਊਨਲ (ਐੱਸ. ਏ. ਟੀ.) ਨੇ ਜੀਓ-ਫੇਸਬੁੱਕ (Geo-Facebook) ਸੌਦੇ ਬਾਰੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ `ਤੇ ਮਾਰਕੀਟ ਰੈਗੂਲੇਟਰੀ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਜੁਰਮਾਨੇ ਨੂੰ ਬਰਕਰਾਰ ਰੱਖਿਆ ਸੀ ।
ਸੇਬੀ ਦੇ ਇਸ ਜੁਰਮਾਨੇ ਨੂੰ ਐਸ. ਏ. ਟੀ. ਨੇ ਰੱਖਿਆ ਸੀ ਬਰਕਰਾਰ
ਕੈਪੀਟਲ ਮਾਰਕੀਟ ਰੈਗੂਲੇਟਰੀ (Capital Market Regulatory) ਸੇਬੀ ਨੇ ਜੀਓ-ਫੇਸਬੁੱਕ ਸੌਦੇ `ਤੇ ਸ਼ੇਅਰ ਬਾਜ਼ਾਰ ਨੂੰ ਤੁਰੰਤ ਸਪਸ਼ਟੀਕਰਨ ਨਾ ਦੇਣ ਲਈ ਆਰ. ਆਈ. ਐੱਲ. ਅਤੇ ਸਾਵਿੱਤਰੀ ਪਾਰੇਖ ਤੇ ਕੇ. ਸੇਥੂਰਮਨ `ਤੇ ਕੁਲ 30 ਲੱਖ `ਰੁਪਏ ਦਾ ਜੁਰਮਾਨਾ ਲਾਇਆ ਸੀ । ਇਸ ਦਾ ਖੁਲਾਸਾ ਮੀਡੀਆ ਦੀਆਂ ਖਬਰਾਂ ਰਾਹੀਂ ਹੋਇਆ ਸੀ । ਸੇਬੀ ਦੇ ਇਸ ਜੁਰਮਾਨੇ ਨੂੰ 2 ਮਈ ਨੂੰ ਐੱਸ. ਏ. ਟੀ. ਨੇ ਬਰਕਰਾਰ ਰੱਖਿਆ ਸੀ । ਚੀਫ ਜਸਟਿਸ (Chief Justice) ਸੂਰੀਆਕਾਂਤ ਤੇ ਜਸਟਿਸ ਜਾਯਮਾਲਯਾ ਬਾਗਚੀ ਦੀ ਬੈਂਚ ਨੇ ਐੱਸ. ਏ. ਟੀ. ਦੇ ਫੈਸਲੇ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ।
Read More : ਦਿੱਲੀ `ਚ ਪ੍ਰਦੂਸ਼ਣ ਕਾਰਨ ਘੰਟੇ ਦੀ ਸੈਰ ਨਾਲ ਵਿਗੜ ਗਈ ਸਿਹਤ : ਚੀਫ ਜਸਟਿਸ









