ਸੌੋਤੇਲੇ ਪੁੱਤਰ ਨੇ ਅੱਗ ਲਗਾ ਕੇ ਆਪਣੀ ਹੀ ਮਾਂ ਨੂੰ ਜਿਊਂਦਾ ਸਾੜਿਆ

0
52
Burn Lady

ਊਧਮਪੁਰ, 22 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਸ਼ਹਿਰ ਊਧਮਪੁਰ ਵਿਖੇ ਸੌਤੇਲੇ ਪੁੱਤਰ ਵਲੋਂ ਆਪਣੀ ਹੀ ਮਾਂ ਨੂੰ ਅੱਗ ਲਗਾ ਕੇ ਜਿਊਂਦਾ ਸਾੜ (Burned Alive) ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮਹਿਲਾ ਜਿਸਨੂੰ ਅੱਗ ਲਗਾ ਦਿੱਤੀ ਗਈ

ਮਿਲੀ ਜਾਣਕਾਰੀ ਅਨੁਸਾਰ ਊਧਮਪੁਰ (Udhampur) ਦੀ ਹਾਊਸਿੰਗ ਕਾਲੋਨੀ ਵਿਖੇ ਇਕ ਮਹਿਲਾ ਨੂੰ ਉਸਦੇ ਸੌਤੇਲੇ ਪੁੱਤਰ ਵਲੋਂ ਡੀਜ਼ਲ ਪਾ ਕੇ ਅੱਗ ਲਗਾ (Set it on fire) ਕੇ ਕਥਿਤ ਤੌਰ ‘ਤੇ ਜਿਊਂਦਾ ਹੀ ਸਾੜ ਦਿੱਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ 40 ਸਾਲਾ ਸੁਸ਼ਮਾ ਦੇਵੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਹਿਲਾ ਨੂੰ ਪਹਿਲਾਂ ਇਲਾਜ ਲਈ ਜੀ. ਐਮ. ਸੀ. ਊਧਮਪੁਰ ਵਿਖੇ ਅਤੇ ਫਿਰ ਜੀ. ਐਮ. ਸੀ. ਜੰਮੂ ਵਿਖੇ ਰੈਫਰ ਕਰ ਦਿੱਤਾ ਗਿਆ ।

ਕੌਣ ਹੈ ਇਹ ਸੌਤੇਲਾ ਪੁੱਤਰ

ਪ੍ਰਾਪਤ ਸੂਚਨਾ ਮੁਤਾਬਕ ਊਧਮਪੁਰ ਦੀ ਹਾਊਸਿੰਗ ਕਾਲੋਨੀ ਦੀ ਰਹਿਣ ਵਾਲੀ ਜਿਸ ਮਹਿਲਾ ਨੂੰ ਉਸਦੇ ਸੌਤੇਲੇ ਪੁੱਤਰ ਵਲੋਂ ਹੀ ਡੀਜ਼ਲ ਪਾ (Add diesel) ਕੇ ਅੱਗ ਲਗਾ ਕੇ ਜਿਊਂਦਾ ਸਾੜ ਦਿੱਤਾ ਗਿਆ ਵਿਚ ਸੌਤੇਲੇ ਪੁੱਤਰ ਦੀ ਪਛਾਣ ਪਰਿਮੋਕਸ਼ ਵਰਮਾ ਦੇ ਤੌਰ ਤੇ ਹੋਈ ਹੈ, ਜਿਸਨੂੰ ਪੁਲਸ ਵਲੋਂ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੋਸ਼ ਲਗਾਇਆ ਮਹਿਲਾ ਦੇ ਛੋਟੇ ਪੁੱਤਰ ਨੇ

ਉਕਤ ਔਰਤ ਦੇ ਛੋਟੇ ਪੁੱਤਰ ਸਾਹਿਲ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਮਤਰੇਏ ਭਰਾ ਪਰਿਮੋਕਸ਼ ਵਰਮਾ ਦੇ ਮਨ ਵਿੱਚ ਉਸ ਅਤੇ ਉਸ ਦੀ ਮਾਂ ਪ੍ਰਤੀ ਲੰਬੇ ਸਮੇਂ ਤੋਂ ਦੁਸ਼ਮਣੀ ਸੀ ਅਤੇ ਉਹ ਅਕਸਰ ਉਨ੍ਹਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਸੀ । ਸਾਹਿਲ ਅਨੁਸਾਰ ਇਸ ਵਰਤਾਅ ਬਾਰੇ ਦੋ-ਤਿੰਨ ਵਾਰ ਪੁਲਿਸ ਥਾਣੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ।

LEAVE A REPLY

Please enter your comment!
Please enter your name here