ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਲਾਕਡਾਊਨ ਆਖਰੀ ਵਿਕਲਪ ਹੋਵੇਗਾ ਕੋਰੋਨਾ ਨਾਲ ਨਜਿੱਠਣ ਲਈ। ਸੂਬੇ ਆਪਣੇ ਪੱਧਰ ‘ਤੇ ਫੈਸਲਾ ਲੈ ਸਕਦੇ ਹਨ ਹਾਲਾਤਾਂ ਨਾਲ ਨਜਿੱਠਣ ਲਈ। ਇਸੇ ਦੇ ਚਲਦਿਆਂ ਹੁਣ ਇੱਕ ਸੂਬੇ ਵਿੱਚ ਲਾਕਡਾਊਨ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ। ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 11 ਵਜੇ ਤੱਕ ਹੀ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ। ਚਾਹੇ ਫ਼ਿਰ ਦੁਕਾਨਾਂ ਸਬਜ਼ੀਆਂ ਦੀ ਹੋਣ, ਰਿਟੇਲ ਦੀਆਂ ਹੋਣ, ਕਰਿਆਨਾ ਦੀਆਂ ਹੋਣ, ਦੁਕਾਨਾਂ ਖਾਦ ਪਦਾਰਥਾਂ ਨਾਲ ਸਬੰਧਤ ਹੋਣ, ਇਹ ਸਭ ਸਵੇਰੇ ਦੇ 6 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਹੋ ਖੁੱਲ੍ਹ ਸਕਦੀਆਂ ਹਨ।
ਦੁੱਧ ਦੀ ਸਪਲਾਈ ਸਵੇਰੇ 6 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ ਸ਼ਾਮ ਦੇ 7 ਵਜੇ ਤੱਕ ਕੀਤੀ ਜਾ ਸਕਦੀ ਹੈ। ਬੇਕਰੀ, ਰੇਸਤਰਾਂ, ਮਿਠਾਈ ਦੀਆਂ ਦੁਕਾਨਾਂ ਬੈਠਣ ਲਈ ਬੰਦ ਰਹਿਣਗੀਆਂ। ਸਿਰਫ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ। ਨਿਰਮਾਣ ਸਬੰਧੀ ਸਮਾਨ ਦੀ ਸਪਲਾਈ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ। ਜਾਨਵਰਾਂ ਸਬੰਧੀ ਦਵਾਈਆਂ ਬਣਾਉਣ ਦੀਆਂ ਫੈਕਟਰੀਆਂ ਚੱਲਦੀਆਂ ਰਹਿਣਗੀਆਂ। ਵਿਆਹ ਸਮਾਗਮਾਂ ਲਈ 50 ਬੰਦਿਆਂ ਤੱਕ 3 ਘੰਟਿਆਂ ਲਈ ਹੀ ਸਮਾਜਿਕ ਦੂਰੀ ਅਤੇ ਮਾਸਕ ਪਹਿਨ ਕੇ ਹੀ ਜਾਣ ਦੀ ਆਗਿਆ ਦਿੱਤੀ ਜਾਵੇਗੀ।
ਰਾਜਸਥਾਨ ਸਰਕਾਰ ਵੱਲੋਂ ਜਾਰੀ ਕੀਤੇ ਇਹਨਾਂ ਹੁਕਮਾਂ ਤਹਿਤ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਵੀ ਨਿੱਜੀ ਵਾਹਨਾਂ ਉੱਤੇ ਪਾਬੰਧੀ ਹੋਵੇਗੀ। ਸਿਰਫ ਐਮਰਜੈਂਸੀ ਹਾਲਾਤਾਂ ਵਿੱਚ ਚੋਟ ਦਿੱਤੀ ਜਾਵੇਗੀ। 26 ਅਪ੍ਰੈਲ 2021 ਤੋਂ ਲਾਗੂ ਹੋਣ ਵਾਲੇ ਇਹਨਾਂ ਹੁਕਮਾਂ ਤਹਿਤ ਨਿੱਜੀ ਬੱਸਾਂ ਵਿੱਚ 50 ਪ੍ਰਤੀਸ਼ਤ ਤੱਕ ਸਵਾਰੀਆਂ ਹੀ ਸਫ਼ਰ ਕਰ ਸਕਣਗੀਆਂ। ਨਿੱਜੀ ਵਾਹਨਾਂ ਵਿੱਚ ਤੇਲ ਭਰਵਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ ਦੇ 12 ਵਜੇ ਤੱਕ ਹੋਵੇਗਾ। ਸਿਹਤ ਸਹੂਲਤਾਵਾਂ, ਸਰਕਾਰੀ ਵਾਹਨਾਂ ਅਤੇ ਮਾਲ ਢੁਆਈ ਨਾਲ ਸਬੰਧਤ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ। ਸ਼ੁਰਕਵਾਰ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਦੀ ਸਵੇਰ 5 ਵਜੇ ਤੱਕ ਪੂਰਨ ਤੌਰ ‘ਤੇ ਵੀਕਐਂਡ ਕਰਫ਼ਿਊ ਰਹੇਗਾ।
ਰਾਜਸਥਾਨ ਸਰਕਾਰ ਵੱਲੋਂ ਇਹਨਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਨ ਹੁਕਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ। ਰਾਜਸਥਾਨ ਸਰਕਾਰ ਨੇ ਇਸ ਸਬੰਧੀ ਪ੍ਰੈਸ ਨੋਟ ਜਾਰੀ ਕੀਤਾ ਹੈ।