ਅਨਮੋਲ ਬਿਸ਼ਨੋਈ ਨੂੰ ਨਹੀਂ ਲਿਜਾ ਸਕੇਗੀ ਪੁੱਛਗਿੱਛ ਲਈ ਕਿਸੇ ਵੀ ਸੂਬੇ ਦੀ ਪੁਲਸ

0
21
Anmol Bishnoi

ਫਿਲੌਰ, 16 ਦਸੰਬਰ 2025 : ਅਨਮੋਲ ਬਿਸ਼ਨੋਈ (Anmol Bishnoi) ਨੂੰ ਲੈ ਕੇ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਦੀ ਪੁਲਸ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ । ਦੇਸ਼ ਦੇ ਗ੍ਰਹਿ ਮੰਤਰਾਲਾ (Ministry of Home Affairs) ਨੇ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 303 `ਚ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਅਨਮੋਲ ਬਿਸ਼ਨੋਈ ਹੁਣ ਪੂਰੇ 1 ਸਾਲ ਤੱਕ ਤਿਹਾੜ ਜੇਲ (Tihar Jail) `ਚ ਰਹੇਗਾ । ਉਸ ਨੂੰ ਨਾ ਤਾਂ ਹੁਣ ਪੰਜਾਬ ਪੁਲਸ ਇਥੇ ਲਿਆ ਕੇ ਸਿੱਧੂ ਮੂਸੇਵਾਲਾ ਕਤਲ ਕੇਸ `ਚ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਸੂਬੇ ਦੀ ਪੁਲਸ ਉਸ ਨੂੰ *ਪੁੱਛਗਿੱਛ ਲਈ ਲਿਜਾ ਸਕੇਗੀ ।

ਗੈਂਗਸਟਰ ਅਨਮੋਲ ਬਿਸ਼ਨੋਈ `ਤੇ ਦਰਜ ਹਨ 7 ਵੱਡੇ ਅਪਰਾਧਕ ਮਾਮਲੇ ਦਰਜ

ਗੈਂਗਸਟਰ (Gangster) ਅਨਮੋਲ ਬਿਸ਼ਨੋਈ `ਤੇ ਪੰਜਾਬ ਵਿਚ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਕੇਸ ਸਮੇਤ 7 ਵੱਡੇ ਅਪਰਾਧਕ ਮਾਮਲੇ ਦਰਜ ਹਨ, ਜਦ ਕਿ ਮਹਾਰਾਸ਼ਟਰ ਵਿਚ ਐੱਨ. ਸੀ. ਪੀ. ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਤੋਂ ਇਲਾਵਾ ਸਲਮਾਨ ਖਾਨ ਦੇ ਘਰ ’ਤੇ ਫਾਇਰਿੰਗ ਕਰਵਾਉਣ ਦੇ ਕੇਸ ਦਰਜ ਹਨ। ਸਾਬਰਮਤੀ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਜਿਸ ਨੂੰ ਹਾਲ ਹੀ ਵਿਚ ਏਜੰਸੀ ਐੱਨ. ਆਈ. ਏ. ਦੇ ਅਧਿਕਾਰੀ ਅਮਰੀਕਾ ਤੋਂ ਗ੍ਰਿਫਤਾਰ ਕਰ ਕੇ ਭਾਰਤ ਲਿਆਏ ਸਨ । ਅਨਮੋਲ ਦੇ ਭਾਰਤ ਆਉਂਦੇ ਹੀ ਪੰਜਾਬ ਪੁਲਸ ਅਤੇ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਟੀਮਾਂ ਨੇ ਪੂਰੀ ਤਰ੍ਹਾਂ ਅਨਮੋਲ ਨੂੰ ਪੰਜਾਬ ਲਿਆਉਣ ਦੀ ਤਿਆਰੀ ਕਰ ਲਈ ਸੀ ।

ਐਨ. ਆਈ. ਏ. ਨੇ ਆਖ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਅਨਮੋਲ ਦੀ ਲੋੜ ਨਹੀਂ ਤਾਂ ਭੇਜ ਦਿੱਤਾ ਤਿਹਾੜ ਜੇਲ

ਬੀਤੇ ਦਿਨ ਐੱਨ. ਆਈ. ਏ. (N. I. A) ਨੇ ਅਨਮੋਲ ਤੋਂ ਪੁੱਛਗਿੱਛ ਕਰ ਕੇ ਜਿਵੇਂ ਹੀ ਅਦਾਲਤ `ਚ ਪੇਸ਼ ਕਰ ਕੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਸ ਦੀ ਲੋੜ ਨਹੀਂ ਤਾਂ ਅਦਾਲਤ ਨੇ ਉਸ ਦਾ ਨਿਆਇਕ ਰਿਮਾਂਡ ਖਤਮ ਕਰਦੇ ਹੋਏ ਤਿਹਾੜ ਜੇਲ ਭੇਜ ਦਿੱਤਾ । ਅਨਮੋਲ ਦੇ ਤਿਹਾੜ ਜੇਲ ਜਾਣ ਤੋਂ ਬਾਅਦ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਦੀ ਪੁਲਸ ਆਪਣੇ ਕੋਲ ਦਰਜ ਕੇਸ ਦੇ ਸਬੰਧ `ਚ ਉਸ ਨੂੰ ਉਥੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਤਾਂ ਉਸੇ ਸਮੇਂ ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੀਆਂ ਤਿਆਰੀਆਂ `ਤੇ ਪਾਣੀ ਫੇਰਦੇ ਹੋਏ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸਾਹਿਤ (Indian Civil Security Literature) (ਬੀ. ਐੱਨ. ਐੱਸ.) ਦੀ ਧਾਰਾ 303 ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕਰ ਦਿੱਤਾ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ 1 ਸਾਲ ਤੱਕ ਤਿਹਾੜ ਜੇਲ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ ।

Read more : ਅਨਮੋਲ ਬਿਸ਼ਨੋਈ ਅਮਰੀਕਾ ਤੋਂ ਡਿਪੋਰਟ, ਬੁੱਧਵਾਰ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ

LEAVE A REPLY

Please enter your comment!
Please enter your name here