ਚੰਡੀਗੜ੍ਹ, 6 ਦਸੰਬਰ 2025 : ਭਾਰਤ ਦੇਸ਼ ਦੀ ਪ੍ਰਸਿੱਧ ਕੰਪਨੀ ਇੰਡੀਗੋ (Indigo) ਜੋ ਕਿ ਹਵਾਈ ਜਹਾਜ਼ਾਂ ਦੇ ਸਫਰ ਖੇਤਰ ਵਿਚ ਕਾਰਜਸ਼ੀਲ ਹੈ ਦੀਆਂ ਫਲਾਈਟਾਂ (Flights) ਦੀ ਉਡਾਣ ਵਿਚ ਹੱਦ ਨਾਲੋਂ ਵਧ ਹੋ ਰਹੀ ਦੇਰੀ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ (Disturbances to passengers) ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੱਸਣਯੋਗ ਹੈ ਕਿ ਯਾਤਰੀਆਂ ਨੂੰ ਉਕਤ ਪ੍ਰੇਸ਼ਾਨੀ ਦਾ ਸਾਹਮਣਾ ਭਾਰਤ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਵਿਚ ਕਰਨਾ ਪੈ ਰਿਹਾ ਹੈ ।
ਵੱਖ-ਵੱਖ ਯਾਤਰੀਆਂ ਨੇ ਦੱਸੀ ਆਪਣੀ ਹੱਡ ਬੀਤੀ
ਇੰਡੀਗੋ ਦੀਆਂ ਫਲਾਈਟਾਂ ਦੇ ਉਡਾਣ (Flight departures) ਭਰਨ ਵਿਚ ਆ ਰਹੀ ਦੇਰੀ ਦੇ ਕਾਰਨ ਪ੍ਰੇ਼ਸ਼ਾਨ ਹੋ ਰਹੇ ਯਾਤਰੀਆਂ ਵਿਚੋਂ ਅਦਾਕਾਰ ਸੋਨੂੰ ਸੂਦ ਨੇ ਆਖਿਆ ਹੈ ਕਿ ਮੇਰਾ ਆਪਣਾ ਪਰਿਵਾਰ ਚਾਰ ਘੰਟਿਆਂ ਤੋਂ ਇਸ ਮੁਸੀਬਤ ‘ਚ ਫਸਿਆ ਹੋਇਆ ਸੀ ਪਰ ਅਸੀਂ ਇਸ ਸਭ ਲਈ ਗਰਾਊਂਡ ਸਟਾਫ ਨੂੰ ਦੋਸ਼ੀ ਨਹੀਂ ਠਹਿਰਇਆ ਜਾ ਸਕਦਾ । ਉਨ੍ਹਾਂ ਅੱਗੇ ਕਿਹਾ ਕਿ ਇਹ ਮੁਸ਼ਕਿਲ ਸਮਾਂ ਹੈ, ਪਰ ਲੋਕਾਂ ਨੂੰ ਉਨ੍ਹਾਂ ਨਾਲ ਦਿਆਲਤਾ ਨਾਲ ਗੱਲ ਕਰਨੀ ਚਾਹੀਦੀ ਹੈ । ਇਸ ਦੌਰਾਨ ਚੰਡੀਗੜ੍ਹ ਦੀ ਇੱਕ ਯਾਤਰੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦੀ ਉਡਾਣ ਜੋ ਅੱਜ ਦੁਪਹਿਰ 12:45 ਵਜੇ ਲਈ ਨਿਰਧਾਰਤ ਸੀ ਹੁਣ 3:30 ਵਜੇ ਲਈ ਮੁੜ ਤੈਅ ਕੀਤੀ ਗਈ ਹੈ।
ਹਵਾਈ ਉਡਾਣਾਂ ਵਿਚ ਦੇਰੀ ਕਾਰਨ ਮਚੀ ਰਹੀ ਯਾਤਰੀਆਂ ਵਿਚ ਹਫੜਾ-ਦਫੜੀ
ਚੰਡੀਗੜ੍ਹ ‘ਚ 15 ਅਤੇ ਅੰਮ੍ਰਿਤਸਰ ‘ਚ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ। ਕੁਝ ਉਡਾਣਾਂ ਲੈਂਡਿੰਗ ਅਤੇ ਟੇਕਆਫ (Landing and takeoff) ਵਿਚ ਇੱਕ ਤੋਂ ਪੰਜ ਘੰਟੇ ਦੀ ਦੇਰੀ ਨਾਲ ਹੋਈਆਂ । ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਕਾਰਨ, ਫੌਜ ਦੇ ਕਰਮਚਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸ਼੍ਰੀਨਗਰ ਲਈ ਦੁਪਹਿਰ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ । ਲੋਕਾਂ ਨੂੰ ਹੁਣ ਸ਼ਾਮ ਲਈ ਵਾਪਸ ਆਉਣ ਲਈ ਕਿਹਾ ਗਿਆ ਹੈ । ਫੌਜ ਦੇ ਅਧਿਕਾਰੀ ਵੀ ਹਵਾਈ ਅੱਡੇ ‘ਤੇ ਫਸੇ ਹੋਏ ਹਨ । ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਹੈ, ਅੱਜ ਮੈਨੂੰ ਆਪਣੀ ਡਿਊਟੀ ‘ਤੇ ਪਹੁੰਚਣਾ ਪਿਆ, ਪਰ ਇੱਥੇ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ ।
Read More : ਇੰਡੀਗੋ ਨੇ 30 ਨਵੇਂ ਏਅਰਬੱਸ ਏ350 ਜਹਾਜ਼ਾਂ ਦਾ ਦਿੱਤਾ ਆਰਡਰ









