ਕੱਛ (ਗੁਜਰਾਤ), 27 ਨਵੰਬਰ 2025 : ਪਾਕਿਸਤਾਨੀ ਨਾਗਰਿਕ (Pakistani citizen) ਅਤੇ ਉਸਦੀ ਪ੍ਰੇਮਿਕਾ ਕਥਿਤ ਤੌਰ `ਤੇ ਆਪਣੇ ਘਰੋਂ ਭੱਜਣ ਤੋਂ ਬਾਅਦ ਗੁਜਰਾਤ ਦੇ ਕੱਛ ਜਿ਼ਲੇ ਵਿਚ ਭਾਰਤ-ਪਾਕਿਸਤਾਨ ਸਰਹੱਦ (India-Pakistan border) `ਤੇ ਪਹੁੰਚ ਗਏ । ਇਹ ਜੋੜਾ ਪੈਦਲ ਹੀ ਇੱਥੇ ਪਹੁੰਚਿਆ ਸੀ । ਪੁਲਸ ਅਨੁਸਾਰ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਇਥੇ ਪਹੁੰਚੇ ਪੋਪਟ (24) ਅਤੇ ਗੌਰੀ (20) ਨੂੰ ਸੀਮਾ ਸੁਰੱਖਿਆ ਫੋਰਸ (Border Security Force) (ਬੀ. ਐੱਸ. ਐੱਫ.) ਦੇ ਜਵਾਨਾਂ ਨੇ ਹਿਰਾਸਤ ਵਿਚ ਲੈ ਲਿਆ ।
ਪਰਿਵਾਰਕ ਮੈਂਬਰਾਂ ਦੇ ਵਿਆਹ ਦੇ ਵਿਰੁੱਧ ਹੋਣ ਕਾਰਨ ਜੋੜੇ ਨੇ ਚੁੱਕਿਆ ਅਜਿਹਾ ਕਦਮ
ਬਾਲਾਸਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਰਾਤ ਨੂੰ ਅੰਤਰਰਾਸ਼ਟਰੀ ਸਰਹੱਦ (International border) ਤੋਂ 8 ਕਿਲੋਮੀਟਰ ਦੂਰ ਪਾਕਿਸਤਾਨ ਵਿਚ ਸਥਿਤ ਆਪਣੇ ਪਿੰਡ ਭੱਜੇ ਸਨ । ਅਧਿਕਾਰੀ ਦੇ ਅਨੁਸਾਰ ਪੁੱਛਗਿੱਛ ਦੌਰਾਨ ਜੋੜੇ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਵਿਰੁੱਧ ਸਨ, ਜਿਸ ਕਾਰਨ ਉਹ ਉਥੋਂ ਭੱਜ ਆਏ ਹਨ । ਸਬੰਧਤ ਏਜੰਸੀਆਂ ਮਾਮਲੇ ਦੀ ਜਾਂਚ ਕਰਨਗੀਆਂ । ਇਸ ਸਮੇਂ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ ਹੈ ।
Read More : ਪਾਕਿਸਤਾਨੀ ਫੌਜ ਮੁਖੀ ਨੇ ਟਰੰਪ ਨੂੰ ਨੋਬਲ ਪੁਰਸਕਾਰ ਦੇਣ ਦੀ ਕੀਤੀ ਮੰਗ









