ਬਠਿੰਡਾ, 15 ਦਸੰਬਰ 2025 : ਬਠਿੰਡਾ ਦੀ ਮਾਨਯੋਗ ਅਦਾਲਤ ਵਿਚ ਅੱਜ ਦਿੱਲੀ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਟਵਿੱਟਰ `ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ’ਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ (Member of Parliament Kangana Ranaut) ਖਿ਼ਲਾਫ਼ ਸੁਣਵਾਈ ਹੋਈ । ਦੋਹਾਂ ਧਿਰਾਂ ਦੇ ਵਕੀਲ ਅਦਾਲਤ `ਚ ਮੌਜੂਦ ਸਨ ਪਰ ਬਜ਼ੁਰਗ ਬੇਬੇ ਮਹਿੰਦਰ ਕੌਰ ਸਿਹਤ ਖ਼ਰਾਬ ਹੋਣ ਕਾਰਨ ਪੇਸ਼ ਨਹੀਂ ਹੋ ਸਕੀ ।
ਅਦਾਲਤ ਨੇ ਦਿੱਤੇ ਗਵਾਹਾਂ ਦੀ ਪਛਾਣ ਲਈ 5 ਨੂੰ ਅਦਾਲਤ ਵਿਚ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ
ਅਦਾਲਤ ਨੇ ਕੰਗਣਾ ਰਣੌਤ ਦੇ ਵਕੀਲ ਨੂੰ ਗਵਾਹਾਂ ਦੀ ਪਛਾਣ ਕਰਨ ਲਈ 5 ਜਨਵਰੀ- 2026 ਨੂੰ ਨਿੱਜੀ ਤੌਰ `ਤੇ ਅਦਾਲਤ `ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ । ਮਾਮਲੇ ਦੀ ਅਗਲੀ ਸੁਣਵਾਈ (Next hearing) ਉਸੇ ਤਾਰੀਖ਼ ਨੂੰ ਹੋਵੇਗੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਮਹਿੰਦਰ ਕੌਰ (Elderly woman Mahinder Kaur) ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਬਹਿਣੀਵਾਲ (Lawyer Bahiniwal) ਨੇ ਕਿਹਾ ਕਿ ਪਿਛਲੀ ਸੁਣਵਾਈ ਦੌਰਾਨ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਦੇ ਬਿਆਨ ਅਦਾਲਤ `ਚ ਦਰਜ ਕੀਤੇ ਗਏ ਸਨ। ਉਧਰ ਕੰਗਣਾ ਰਣੌਤ ਵੱਲੋਂ ਨਿੱਜੀ ਪੇਸ਼ੀ ਦੀ ਛੋਟ ਦੇ ਮਾਮਲੇ ਵਿਚ ਵੀ ਅਦਾਲਤ ਵੱਲੋਂ ਅੱਜ ਕੋਈ ਫ਼ੈਸਲਾ ਨਹੀਂ ਕੀਤਾ ਗਿਆ ।
Read more : ਹਾਈਕੋਰਟ ਪਹੁੰਚੀ ਕੰਗਣਾ ਰਣੌਤ, ਜਾਣੋ ਮਾਮਲਾ









