ਨਵੀਂ ਦਿੱਲੀ, 3 ਦਸੰਬਰ 2025 : ਕਾਂਗਰਸ ਨੇ ਦੂਰਸੰਚਾਰ ਵਿਭਾਗ `ਤੇ ਨਵੇਂ ਮੋਬਾਈਲ ਹੈਂਡਸੈੱਟਾਂ `ਚ `ਸੰਚਾਰ ਸਾਥੀ`ਐਪ (Communication Partner`app) ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ `ਜਾਸੂਸੀ ਐਪ`(Spy app`) ਕਿਹਾ ਹੈ । ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (Priyanka Gandhi) ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ `ਸੰਚਾਰ ਸਾਥੀ` ਇਕ ਜਾਸੂਸੀ ਐਪ ਹੈ । ਇਹ ਸਪੱਸ਼ਟ ਰੂਪ `ਚ ਹਾਸੋਹੀਣਾ ਹੈ । ਨਾਗਰਿਕਾਂ ਨੂੰ ਨਿੱਜਤਾ ਦਾ ਅਧਿਕਾਰ ਹੈ । ਹਰ ਕਿਸੇ ਨੂੰ ਸਰਕਾਰ ਦੀ ਜਾਂਚ ਤੋਂ ਬਿਨਾਂ ਪਰਿਵਾਰ ਤੇ ਦੋਸਤਾਂ ਨੂੰ ਸੁਨੇਹਾ ਭੇਜਣ ਦਾ ਅਧਿਕਾਰ ਹੋਣਾ ਚਾਹੀਦਾ ਹੈ ।
ਸਰਕਾਰ ਇਸ ਦੇਸ਼ ਨੂੰ ਹਰ ਹਾਲਤ ਵਿਚ ਤਾਨਾਸ਼ਾਹੀ ਵਿਚ ਰਹੀ ਹੈ ਬਦਲ
ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ਼ ਟੈਲੀਫੋਨ `ਤੇ ਜਾਸੂਸੀ ਕਰਨ ਬਾਰੇ ਨਹੀਂ ਹੈ । ਸਰਕਾਰ ਇਸ ਦੇਸ਼ ਨੂੰ ਹਰ ਹਾਲਤ `ਚ ਤਾਨਾਸ਼ਾਹੀ (Dictatorship) `ਚ ਬਦਲ ਰਹੀ ਹੈ । ਧੋਖਾਦੇਹੀ ਦੀ ਰਿਪੋਰਟ ਕਰਨ ਲਈ ਇਕ ਪ੍ਰਭਾਵਸ਼ਾਲੀ ਪ੍ਰਣਾਲੀ ਹੋਣੀ ਚਾਹੀਦੀ ਹੈ । ਅਸੀਂ ਸਾਈਬਰ ਸੁਰੱਖਿਆ ਦੇ ਸੰਦਰਭ `ਚ ਇਸ `ਤੇ ਵਿਸਥਾਰ ਨਾਲ ਚਰਚਾ ਕੀਤੀ ਹੈ ।
ਸਾਈਬਰ ਸੁਰੱਖਿਆ ਜ਼ਰੂਰੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ
ਸਾਈਬਰ ਸੁਰੱਖਿਆ (Cyber Security) ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ । ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਾਗਰਿਕ ਇੰਝ ਹੋਣ ਨਾਲ ਖੁਸ਼ ਹੋਵੇਗਾ । ਦੱਸਣਯੋਗ ਹੈ ਕਿ ਦੂਰਸੰਚਾਰ ਵਿਭਾਗ (Department of Telecommunications) ਨੇ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਤੇ ਦਰਾਮਦਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਸਾਰੇ ਨਵੇਂ ਮੋਬਾਈਲ ਫੋਨਾਂ ਨੂੰ `ਸੰਚਾਰ ਸਾਥੀ` ਨਾਲ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਜਾਣਾ ਚਾਹੀਦਾ ਹੈ ।
Read more : Parliament ਸੈਸ਼ਨ ਦਾ ਅੱਜ ਤੀਜਾ ਦਿਨ; ਪ੍ਰਿਅੰਕਾ ਗਾਂਧੀ ਅਤੇ ਰਵਿੰਦਰ ਚਵਾਨ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ









