ਪਟਿਆਲਾ, 1 ਜਨਵਰੀ 2026 : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ (Amar Singh Chahal) ਨਾਲ ਹੋਈ ਠੱਗੀ ਦੇ ਮਾਮਲੇ `ਚ ਸਾਈਬਰ ਸੈੱਲ ਪਟਿਆਲਾ ਦੀ ਪੁਲਸ ਨੇ 2 ਵਿਅਕਤੀਆਂ (2 people) ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ (Arrested) ਕੀਤਾ ਹੈ ।
ਦੋਹਾਂ ਤੋਂ ਹੋਏ ਹਨ 55 ਸਿੰਮ ਕਾਰਡ ਬਰਾਮਦ
ਜਾਣਕਾਰੀ ਮੁਤਾਬਕ ਦੋਨਾਂ ਤੋਂ 55 ਸਿਮ ਬਰਾਮਦ ਹੋਏ, ਜਿਨ੍ਹਾਂ `ਚ ਜਿ਼ਆਦਾਤਰ ਫਿਲਹਾਲ ਬੰਦ ਪਏ ਹਨ । ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਤੋਂ ਇਕ ਡਾਇਰੀ ਵੀ ਬਰਾਮਦ ਹੋਈ । ਇਹ ਗਿਰੋਹ ਦੁਬਈ ਤੋਂ ਆਪਰੇਟ ਕਰ ਰਿਹਾ ਸੀ ਅਤੇ ਇਸ ਮਾਸਟਰ ਮਾਈਂਡ ਵੀ ਦੁਬਈ `ਚ ਹੈ, ਜਿਸ ਦੀ ਗ੍ਰਿਫਤਾਰੀ ਅਜੇ ਨਹੀਂ ਹੋਈ । ਇਸ ਮਾਮਲੇ `ਚ ਸਾਈਬਰ ਕ੍ਰਾਈਮ ਪਟਿਆਲਾ ਦੀ ਪੁਲਸ ਹੁਣ ਤੱਕ 25 ਖਾਤਿਆਂ ਦੁਬਈ ਤੋਂ ਚੱਲ ਰਿਹਾ ਸੀ ਸਾਈਬਰ ਠੱਗੀ ਦਾ ਗਿਰੋਹ ਨੂੰ ਸੀਲ ਕਰ ਚੁੱਕੀ ਹੈ ਅਤੇ ਜਿਨ੍ਹਾਂ `ਚ ਲੱਗਭਗ 3 ਕਰੋੜ ਰੁਪਏ ਸ਼ਿਫਟ ਹੋਏ ਸਨ ।
ਰਿਟਾਇਰਡ ਆਈ. ਜੀ. ਪੀ. ਨਾਲ ਹੋਇਆ ਹੋਇਆ ਹੀ 8 ਕਰੋੜ 10 ਲੱਖ ਦਾ ਆਨਲਾਈਨ ਫਰਾਡ
ਦੱਸਣਯੋਗ ਹੈ ਕਿ ਰਿਟਾ. ਆਈ. ਜੀ. (Ret. I. G.) ਅਮਰ ਸਿੰਘ ਚਹਿਲ ਨਾਲ 8 ਕਰੋੜ 10 ਲੱਖ ਰੁਪਏ ਦਾ ਆਨਲਾਈਨ ਫਰਾਡ (Online fraud) ਹੋਇਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਰਿਟਾ. ਆਈ. ਜੀ. ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਦੀ ਕੋਸਿ਼ਸ਼ ਕੀਤੀ ਸੀ ਪਰ ਉਨ੍ਹਾਂ ਨੂੰ ਜ਼ਖਮੀ ਹਾਲਤ `ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬਚਾਅ ਲਿਆ ਗਿਆ ।
ਇਸ ਤੋਂ ਬਾਅਦ ਪਟਿਆਲਾ ਸਾਈਬਰ ਸੈੱਲ ਦੀ ਪੁਲਸ ਨੇ ਇਸ ਮਾਮਲੇ `ਚ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ 25 ਉਨ੍ਹਾਂ ਖਾਤਿਆਂ ਨੂੰ ਸੀਜ਼ ਕੀਤਾ ਗਿਆ, ਜਿਨ੍ਹਾਂ `ਚ ਪੈਸੇ ਟਰਾਂਸਫਰ ਹੋਏ ਸਨ । ਇਨ੍ਹਾਂ ਖਾਤਿਆਂ ਵਿਚ 3 ਕਰੋੜ ਤੋਂ ਜਿ਼ਆਦਾ ਪੈਸੇ ਟ੍ਰਾਂਸਫਰ ਹੋਏ ਸਨ ਅਤੇ ਪੁਲਸ ਵੱਲੋਂ ਠੱਗਾਂ ਦੀ ਪੈੜ ਨੱਪੀ ਜਾ ਰਹੀ। ਅੱਜ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 2 ਵਿਅਕਤੀਆਂ ਨੂੰ ਇਸ ਮਾਮਲੇ `ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਅੱਗੇ ਵੀ ਜਾਂਚ ਤੇਜ ਕਰ ਦਿੱਤੀ ਗਈ ਹੈ ।
Read More : ਸਾਬਕਾ ਆਈ. ਜੀ. ਮਾਮਲੇ ਵਿਚ ਪੁਲਸ ਨੇ ਮਹਾਰਾਸ਼ਟਰ ਤੋਂ ਦੋ ਨੂੰ ਕੀਤਾ ਗ੍ਰਿਫਤਾਰ









