ਰਾਂਚੀ, 3 ਦਸੰਬਰ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਵਿਦੇਸ਼ ਵਿਚ ਕਥਿਤ ਤੌਰ `ਤੇ ਅਣ-ਐਲਾਨੀ ਜਾਇਦਾਦ (Undeclared assets) ਰੱਖਣ ਦੇ ਮਾਮਲੇ ਵਿਚ ਰਾਂਚੀ ਦੇ ਇਕ ਚਾਰਟਰਡ ਅਕਾਊਂਟੈਂਟ ਅਤੇ ਉਸਦੇ ਸਹਿਯੋਗੀਆਂ ਵਿਰੁੱਧ ਮੰਗਲਵਾਰ ਨੂੰ ਛਾਪੇ (Raids) ਮਾਰੇ ।
ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ
ਈ. ਡੀ. ਅਧਿਕਾਰੀਆਂ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ (Chartered Accountant) ਅਤੇ ਸ਼ੱਕੀ ਹਵਾਲਾ ਆਪ੍ਰੇਟਰ ਨਰੇਸ਼ ਕੁਮਾਰ ਕੇਜਰੀਵਾਲ, ਉਸਦੇ ਕੁਝ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਦੇ ਰਾਂਚੀ, ਮੁੰਬਈ ਅਤੇ ਸੂਰਤ ਸਥਿਤ ਟਿਕਾਣਿਆਂ ਦੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਪ੍ਰੇਮਾ) ਦੇ ਪ੍ਰਾਵਧਾਨਾਂ ਦੇ ਤਹਿਤ ਤਲਾਸ਼ੀ ਲਈ ਗਈ ।
ਛਾਪੇਮਾਰੀ ਆਮਦਨ ਕਰ ਵਿਭਾਗ ਦੇ ਖੁਲਾਸੇ ਤੇ ਸੀ ਆਧਾਰਤ : ਅਧਿਕਾਰੀ
ਈ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਆਮਦਨ ਕਰ ਵਿਭਾਗ ਦੇ ਖੁਲਾਸੇ `ਤੇ ਅਧਾਰਤ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਨਰੇਸ਼ ਕੁਮਾਰ ਕੇਜਰੀਵਾਲ (Naresh Kumar Kejriwal) ਦਾ ਸੰਯੁਕਤ ਅਰਬ ਅਮੀਰਾਤ, ਨਾਈਜੀਰੀਆ ਅਤੇ ਸੰਯੁਕਤ ਰਾਜ ਅਮਰੀਕਾ ਵਿਚ `ਅਣ-ਐਲਾਨੀਆਂ` ਵਿਦੇਸ਼ੀ ਸ਼ੈੱਲ ਸੰਸਥਾਵਾਂ `ਤੇ ਕੰਟਰੋਲ ਹੈ ਅਤੇ ਇਨ੍ਹਾਂ ਦਾ ਪ੍ਰਬੰਧਨ ਭਾਰਤ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਵਿਚ 900 ਕਰੋੜ ਰੁਪਏ ਤੋਂ ਵੱਧ ਦੀ ਅਣ-ਐਲਾਨੀ ਰਕਮ ਜਮ੍ਹਾ ਹੈ ਅਤੇ ਸ਼ੱਕ ਹੈ ਕਿ ਲੱਗਭਗ 1500 ਕਰੋੜ ਰੁਪਏ `ਜਾਅਲੀ ਟੈਲੀਗ੍ਰਾਫਿਕ` ਟ੍ਰਾਂਸਫਰ ਰਾਹੀਂ ਭਾਰਤ ਵਾਪਸ ਭੇਜੇ ਗਏ ।
Read More : ਈ. ਡੀ. ਨੇ ਭਾਰਤ-ਮਿਆਂਮਾਰ ਸਰਹੱਦ `ਤੇ ਪਹਿਲੀ ਵਾਰ ਕੀਤੀ ਛਾਪੇਮਾਰੀ









