ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਡਾਟਾ ਸੁਰੱਖਿਆ ਪ੍ਰੀਸ਼ਦ (Data Protection Council of India) (ਡੀ. ਐੱਸ. ਸੀ. ਆਈ.) ਨੇ ਕਿਹਾ ਕਿ ਦੇਸ਼ ਦੀਆਂ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ (Cybersecurity product companies) ਦੇ ਮਾਲੀਏ ਦੇ 2026 ਤੱਕ ਕਰੀਬ 6 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ । ਆਈ. ਟੀ. ਉਦਯੋਗ ਬਾਡੀ ਨੈਸਕਾਮ ਦੀ ਡਾਟਾ ਸੁਰੱਖਿਆ ਇਕਾਈ ਦੇ ਅੰਦਾਜ਼ੇ ਅਨੁਸਾਰ ਭਾਰਤੀ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਨੇ 2025 `ਚ 4.46 ਅਰਬ ਅਮਰੀਕੀ ਡਾਲਰ ਦਾ ਮਾਲੀਆ (US dollar revenue) ਇਕੱਠਾ ਕੀਤਾ ਹੈ ।
2025 ਵਿਚ ਸਾਈਬਰ ਸੁਰੱਖਿਆ ਸੈਕਟਰ ਵਿਚ ਹੋਵੇਗਾ ਸਾਲਾਨਾ 25 ਫੀਸਦੀ ਦਾ ਵਾਧਾ : ਡੀ. ਐਸ. ਸੀ. ਆਈ.
ਡੀ. ਐੱਸ. ਸੀ. ਆਈ. (D. S. C. I.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨਾਇਕ ਗੋਡਸੇ ਨੇ `ਸਾਲਾਨਾ ਸੂਚਨਾ ਸੁਰੱਖਿਆ ਸਿਖਰ ਸੰਮੇਲਨ` 2025 `ਚ ਕਿਹਾ ਕਿ ਪਿਛਲੇ 5 ਸਾਲਾਂ `ਚ ਇਸ ਖੇਤਰ `ਚ 4 ਗੁਣਾ ਵਾਧਾ ਹੋਇਆ ਹੈ । 2025 `ਚ ਇਸ ਸੈਕਟਰ `ਚ ਸਾਲਾਨਾ `ਆਧਾਰ `ਤੇ 25 ਫੀਸਦੀ ਦਾ ਵਾਧਾ ਹੋਵੇਗਾ । ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ (Artificial Intelligence) (ਏ. ਆਈ.) ਇਕ ਮਹੱਤਵਪੂਰਨ + ਕਾਰਕ ਹੋਵੇਗਾ, ਜਿਸ ਦਾ ਇਸ ਸੈਕਟਰ `ਤੇ ਪ੍ਰਭਾਵ ਪਵੇਗਾ ।
Read More : ਆਨ-ਲਾਈਨ ਨਿਵੇਸ਼ ਦੇ ਨਾਮ ਤੇ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ









