8ਵੀਂ ਜਮਾਤ ਦੇ ਵਿਦਿਆਰਥੀ ਨੇ ਮਾਰੀ ਸਕੂਲ ਦੀ ਤੀਸਰੀ ਮੰਜਿ਼ਲ ਤੋਂ ਛਾਲ

0
23
student jumps

ਇਟਾਵਾ, 23 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਇਟਾਵਾ ਵਿਖੇ ਇਕ ਪਬਲਿਕ ਸਕੂਲ ਦੀ ਤੀਸਰੀ ਮੰਜਿ਼ਲ ਤੋਂ ਇਕ ਵਿਦਿਆਰਥੀ ਨੇ ਛਾਲ ਮਾਰ ਕੇ ਖੁਦਕੁਸ਼ੀ (Suicide) ਕੀਤੀ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਮੁਤਾਬਕ ਇਟਾਵਾ ਵਿਖੇ ਜੋ ਇਕ ਪਬਲਿਕ ਸਕੂਲ ਵਿਚ 8ਵੀਂ ਜਮਾਤ ਵਿਚ ਪੜ੍ਹਦੇ 14 ਸਾਲਾ ਸਕੂਲੀ ਵਿਦਿਆਰਥੀ (Student) ਵਲੋਂ ਸਕੂਲ ਦੀ ਹੀ ਤੀਸਰੀ ਮੰਜਿ਼ਲ ਤੇ ਜਾ ਕੇ ਛਾਲ ਮਾਰ (Jump) ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਪਿੰਟੂ ਦੇ ਤੌੌਰ ‘ਤੇ ਹੋਈ ਹੈ । ਘਟਨਾ ਦਾ ਪਤਾ ਚਲਦਿਆਂ ਪੁਲਸ ਨੇ ਮੌਕੇ ਵਾਲੀ ਥਾਂ ਅਤੇ ਹਸਪਤਾਲ ਵਿਚ ਪਹੁੰਚ ਕੇ ਸਮੁੱਚੀ ਜਾਣਕਾਰੀ ਲੈਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਆਖਣਾ ਹੈ ਸਕੂਲ ਪ੍ਰਿੰਸਪੀਲ ਦਾ

ਉਪਰੋਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸਪੀਲ (School Principal) ਵਿਕਰਮ ਸਿੰਘ ਨੇ ਦੱਸਿਆ ਕਿ ਦੁਪਹਿਰ ਸਾਢੇ 12 ਵਜੇ ਛੁੱਟੀ ਤੋਂ ਬਾਅਦ ਸਮੁੱਚੇ ਵਿਦਿਆਰਥੀ ਚਲੇ ਗਏ ਸਨ ਤੇ ਪਿੰਟੂ ਵੀ ਚਲਿਆ ਗਿਆ ਸੀ ਪਰ ਉਹ ਕੁੱਝ ਦੇਰ ਬਾਅਦ ਇਹ ਕਹਿ ਕੇ ਉਸਦੀ ਬੋਤਲ ਕਲਾਸ ਰੂਮ ਵਿਚ ਰਹਿ ਗਈ ਹੈ ਵਾਪਸ ਕਲਾਸ ਵਿਚ ਚਲਿਆ ਗਿਆ । ਉਸਨੇ ਬੋਤਲ ਬੈਗ ਵਿਚ ਰੱਖੀ ਖਿੜਕੀ ਖੋਲੀ ਅਤੇ ਪਾਰਕਿੰਗ ਕੈਂਪਸ ਵਿਚ ਛਾਲ ਮਾਰ ਦਿੱਤੀ, ਜਿਸ ਤੇ ਉਸਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ।

ਕੀ ਆਖਿਆ ਵਿਦਿਆਰਥੀ ਦੇ ਮਾਪਿਆਂ ਨੇ

ਸਕੂਲ ਦੇ ਵਿਦਿਆਰਥੀ ਦੇ ਪਿਤਾ ਰਾਜੇਸ਼ ਰਾਠੌਰ ਨੇ ਸਕੂਲ ਤੇ ਲਾਪ੍ਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕਰੀਬ ਇਕ ਵਜੇ ਸਕੂਲ ਤੋਂ ਫੋਨ ਆਇਆ ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ ਤੇ ਜਦੋਂ ਉਹ ਜਿਲਾ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਪੁੱਤਰ ਮਰਿਆ ਹੋਇਆ ਮਿਲਿਆ । ਉਨ੍ਹਾਂ ਦੋਸ਼ ਲਗਾਇਆ ਕਿ ਬੱਚੇ ਦੇ ਛਾਲ ਮਾਰਨ ਦੀ ਜਾਣਕਾਰੀ ਨਹੀਂ ਦਿੱਤੀ ਗਈ ।

LEAVE A REPLY

Please enter your comment!
Please enter your name here