ਅੰਮ੍ਰਿਤਸਰ, 17 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਫਾਸਟ ਟੈ੍ਕ ਸਪੈਸ਼ਲ ਕੋਰਟ (Fast Track Special Court) ਦੇ ਵਧੀਕ ਜਿਲਾ ਤੇ ਸੈਸ਼ਨ ਜੱਜ ਵਲੋਂ ਪੰਜ ਸਾਲ ਦੇ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ (20 years in prison) ਸੁਣਾਈ ਗਈ ਹੈ ।
ਕੌਣ ਹੈ ਜਿਸਨੂੰ ਸੁਣਾਈ ਗਈ ਹੈ ਸਜ਼ਾ
ਅੰਮ੍ਰਿਤਸਰ ਦੀ ਇਕ ਆਦਲਤ (ਫਾਸਟ ਟਰੈਕ ਸਪੈਸ਼ਲ ਕੋਰਟ) ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ ਜੱਜ (Additional District and Sessions Judge) ਨੇ ਜਿਸ ਵਿਅਕਤੀ ਨੂੰ ਜਬਰ ਜਨਾਹ (Rape) ਦੋਸ਼ ਹੇਠ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਉਹ ਰਾਜਾ ਪੁੱਤਰ ਜਸਪਾਲ ਸਿੰਘ ਵਾਸੀ ਪ੍ਰੀਤ ਨਗਰ ਵੇਰਕਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ । ਉਕਤ ਵਿਅਕਤੀ ਤੇ ਥਾਣਾ ਵੇਰਕਾ ਵਿਖੇ ਧਾਰਾ 377 ਆਈ. ਪੀ. ਸੀ. ਤੇ 6 ਪੋਸਕੋ ਐਕਟ (POSCO Act) ਅਧੀਨ ਕੇਸ ਦਰਜ ਕੀਤਾ ਗਿਆ ਸੀ ।
ਉਕਤ ਵਿਅਕਤੀ ਨੂੰ ਸਜ਼ਾ ਦੇ ਨਾਲ-ਨਾਲ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ । ਅਦਾਲਤ ਨੇ ਕਿਹਾ ਕਿ ਦੋਸ਼ੀ ਜੋ ਕਿ ਉਸ ਦਾ ਗੁਆਂਢੀ ਸੀ ਸ਼ਿਕਾਇਤਕਰਤਾ ਦੇ ਘਰ ਉਸ ਦੇ ਮਾਤਾ-ਪਿਤਾ ਦੀ ਗ਼ੈਰ ਹਾਜ਼ਰੀ ਵਿਚ ਆਇਆ ਅਤੇ ਨਾਬਾਲਗ਼ ਦਾ ਜਿਨਸੀ ਸ਼ੋਸ਼ਣ ਕੀਤਾ ।
Read More : ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20 20 ਸਾਲ ਦੀ ਕੈਦ









