ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ 79 ਸਾਲ ਦੇ ਰਾਮ ਲਕਸ਼ਮਣ ਯਾਨੀ ਵਿਜੈ ਪਾਟਿਲ ਦਾ ਅੱਜ ਦਿਹਾਂਤ ਹੋ ਗਿਆ ਹੈ । ਦੱਸ ਦਈਏ ਇਹਨਾਂ ਨੇ ਮੈਂਨੇ ਪਿਆਰ ਕੀਆ, ਹਮ ਆਪਕੇ ਹੈਂ ਕੋਨ ਅਤੇ ਹਮ ਸਾਥ ਸਾਥ ਹੈ ਵਰਗੀਆਂ ਕਈ ਫਿਲਮਾਂ ਨੂੰ ਗਾਣੇ ਦਿੱਤੇ ਹਨ। ਸੋਸ਼ਲ ਮੀਡੀਆ ‘ਤੇ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਰਾਮ ਲਕਸ਼ਮਣ ਦਾ ਅਸਲੀ ਨਾਮ ਵਿਜੈ ਪਾਟਿਲ ਸੀ। ਉਨ੍ਹਾਂ ਨੇ ਕਰੀਬ 200 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਮਿਊਜ਼ਿਕ ਦਿੱਤਾ ਸੀ। ਜਿਨ੍ਹਾਂ ‘ਚ ਹਿੰਦੀ, ਭੋਜਪੁਰੀ ਅਤੇ ਮਰਾਠੀ ਫਿਲਮਾਂ ਸ਼ਾਮਿਲ ਸਨ। ਫ਼ਿਲਮ ‘ਏਜੰਟ ਵਿਨੋਦ’ ‘ਚ ਗੀਤ ਗਾਉਣ ਤੋਂ ਬਾਅਦ ਅਚਾਨਕ ਰਾਮ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਵਿਜੈ ਪਾਟਿਲ ਨੇ ਆਪਣਾ ਪੂਰਾ ਨਾਂ ‘ਰਾਮ ਲਕਸ਼ਮਣ’ ਰੱਖ ਲਿਆ। ਉਨ੍ਹਾਂ ਨੇ ਆਪਣੇ ਪਿਤਾ ਅਤੇ ਚਾਚੇ ਤੋਂ ਸੰਗੀਤ ਦੀ ਸਿੱਖਿਆ ਲਈ।

ਦੱਸ ਦਈਏ ਵਿਜੈ ਪਾਟਿਲ ਦੇ ਦਿਆਂਤ ‘ਤੇ ਲਤਾ ਮੰਗੇਸ਼ਕਰ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ – ਮੈਨੂੰ ਹੁਣੇ ਪਤਾ ਲੱਗਿਆ ਕਿ ਬਹੁਤ ਗੁਣੀ ਅਤੇ ਪ੍ਰਸਿੱਧ ਸੰਗੀਤਕਾਰ ਰਾਮ ਲਕਸ਼ਮਣ ਜੀ ਮੌਤ ਹੋ ਗਈ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਬਹੁਤ ਚੰਗੇ ਇਨਸਾਨ ਸਨ। ਮੈਂ ਉਨ੍ਹਾਂ ਦੇ ਕਈ ਗਾਣੇ ਗਾਏ ਜੋ ਬਹੁਤ ਲੋਕਾਂ ਨੂੰ ਪਸੰਦ ਆਏ ਸਨ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ।