ਨੌਜਵਾਨ ਦੇ ਥੱਪੜ ਮਾਰਨ ਵਾਲੇ ਕਲੈਕਟਰ ਤੇ ਵੱਡੀ ਕਾਰਵਾਈ, CM ਵੱਲੋਂ ਤੁਰੰਤ ਆਹੁਦੇ ਤੋਂ ਹਟਾਉਣ ਦੇ ਆਦੇਸ਼

0
24

ਰਾਏਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਰਜਪੁਰ ਦੇ ਕੁਲੈਕਟਰ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੂਰਜਪੁਰ ਦੇ ਕੁਲੈਕਟਰ ਵੱਲੋਂ ਕੀਤੇ ਗਏ ਦੁਰਵਿਵਹਾਰ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ।

ਇਸ ਦੇ ਨਾਲ ਛੱਤੀਸਗੜ੍ਹ ਸਰਕਾਰ ਨੇ ਰਾਏਪੁਰ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਕੁਮਾਰ ਸਿੰਘ ਨੂੰ ਸੂਰਜਪੁਰ ਜ਼ਿਲ੍ਹੇ ਦਾ ਨਵਾਂ ਕੁਲੈਕਟਰ ਨਿਯੁਕਤ ਕੀਤਾ ਹੈ, ਜਦਕਿ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਸੂਰਜਪੁਰ ਕੁਲੈਕਟਰ ਤੋਂ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਸ਼ਨੀਵਾਰ ਦੁਪਹਿਰ ਲਾਕਡਾਊਨ ਦੌਰਾਨ ਇਕ ਨੌਜਵਾਨ ਦਵਾਈ ਦਾ ਪਰਚਾ ਲੈ ਕੇ ਦਵਾਈ ਲੈਣ ਮੈਡੀਕਲ ਸਟੋਰ ਜਾਣ ਲਈ ਨਿਕਲਿਆ ਸੀ। ਇਸ ‘ਚ ਕਲੈਕਟਰ ਰਣਬੀਰ ਸ਼ਰਮਾ ਆਪਣੀ ਡਿਊਟੀ ਕਰਦੇ ਹੋਏ ਲਾਕਡਾਊਨ ਦਾ ਮੁਆਇਨਾ ਕਰਨ ਨਿਕਲੇ। ਇਸ ‘ਚ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਦੇਖ ਉਹ ਨਾਰਾਜ਼ ਹੋ ਗਏ।ਉਨ੍ਹਾਂ ਨੇ ਇਸ ਨੌਜਵਾਨ ਨੂੰ ਰੁਕਵਾਇਆ ਅਤੇ ਉਸ ਨੂੰ ਪਹਿਲਾਂ ਇਕ ਥੱਪੜ ਮਾਰਿਆ। ਇਸ ਦੌਰਾਨ ਨੌਜਵਾਨ ਨੇ ਦਵਾਈ ਦੀ ਪਰਚੀ ਵੀ ਦਿਖਾਈ ਪਰ ਕਲੈਕਟਰ ਨੇ ਉਸ ਦੀ ਇਕ ਨਾ ਸੁਣੀ ਅਤੇ ਨੌਜਵਾਨ ਦਾ ਮੋਬਾਈਲ ਖੋਹ ਕੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ।

LEAVE A REPLY

Please enter your comment!
Please enter your name here