ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦੇ ਦੁਨੀਆ ਭਰ ਦੇ ਦੇਸ਼ਾਂ ਨੇ ਉਡਾਣਾਂ ਬੰਦ ਕਰ ਦਿੱਤੀਆਂ ਹਨ। ਖਾਸ ਕਰ ਭਾਰਤ ਦੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ। ਉੱਥੇ ਹੀ ਕੈਨੇਡਾ ਸਰਕਾਰ ਨੇ ਵੀ ਭਾਰਤ ਤੋਂ ਆਉਣ ਵਾਲੀ ਉਡਾਣਾਂ ‘ਤੇ ਰੋਕ ਵਧਾ ਦਿੱਤੀ ਹੈ। ਹੁਣ 21 ਜੂਨ ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ। ਨਾਲ ਹੀ ਪਾਕਿਸਤਾਨ ਦੀ ਉਡਾਣਾਂ ‘ਤੇ ਵੀ 21 ਜੂਨ ਤੱਕ ਹੀ ਪਾਬੰਦੀਆਂ ਰਹਿਣਗੀਆਂ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਰੋਕ 21 ਮਈ ਤੱਕ ਸੀ ਪਰ ਭਾਰਤ ਵਿੱਚ ਵੱਧ ਰਹੇ ਕੋਰੋਨਾ ਸੰਕਰਮਣ ਦੇ ਚਲਦੇ ਇਹ ਵਧਾ ਦਿੱਤਾ ਹੈ। ਹਾਲਾਂਕਿ ਇਹ ਪਾਬੰਦੀ ਕਾਰਗੋ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ, ਤਾਂਕਿ ਵੈਕਸੀਨ, ਪੀਪੀਈ ਕਿੱਟ ਅਤੇ ਹੋਰ ਸਾਮਾਨ ਦੀ ਲਗਾਤਾਰ ਸ਼ਿਪਮੈਂਟ ਹੋ ਸਕੇ।