ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ‘ਯਾਸ’ ਉੱਤਰ-ਪੱਛਮ ਦੇ ਵੱਲ ਵੱਧਦੇ ਹੋਏ ਅਗਲੇ 12 ਘੰਟਿਆਂ ਦੇ ਦੌਰਾਨ ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ‘ਚ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਉੱਤਰ- ਪੱਛਮ ਦੇ ਵੱਲ ਵਧੇਗਾ ਅਤੇ ਫਿਰ ਤੇਜ ਰਫ਼ਤਾਰ ਨਾਲ ਬੁੱਧਵਾਰ ਦੀ ਸਵੇਰੇ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤਟਾਂ ਦੇ ਕੋਲ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੱਕ ਪਹੁੰਚੇਗਾ। ਇਸੇ ਦਿਨ ਦੁਪਹਿਰ ਦੇ ਆਲੇ ਦੁਆਲੇ ਇਸ ਦੇ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ‘ਚ ਬਦਲਣ ਅਤੇ ਸਮੁੰਦਰ ਦੇ ਟਾਪੂਆਂ ‘ਚ ਉੱਤਰ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ ਨੂੰ ਪਾਰ ਕਰਨ ਦਾ ਅਨੁਮਾਨ ਹੈ।

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਓਡੀਸ਼ਾ,ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਉਪ ਰਾਜਪਾਲ ਤੋਂ ਸਾਰੇ ਕੋਵਿਡ – 19 ਹਸਪਤਾਲਾਂ,ਲੈਬ,ਵੈਕਸੀਨ ਕੋਲਡ ਚੇਨ ਅਤੇ ਹੋਰ ਮੈਡੀਕਲ ਸਹੂਲਤ ਕੇਂਦਰਾਂ ‘ਚ ਪਾਵਰ ਬੈਕਅੱਪ ਦੀ ਸਮਰੱਥ ਵਿਵਸਥਾ ਕਰ ਚੱਕਰਵਾਤ ਨਾਲ ਨਿਬੜਨ ਲਈ ਤਿਆਰੀਆਂ ਰੱਖਣ ਦੇ ਨਿਰਦੇਸ਼ ਦਿੱਤੇ ਸਨ।