Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 2-8-2024
ਸ਼੍ਰੋਮਣੀ ਅਕਾਲੀ ਦਲ ਦਾ ਸੁਖਦੇਵ ਢੀਂਡਸਾ ‘ਤੇ ਵੀ ਐਕਸ਼ਨ, ਪਾਰਟੀ ‘ਚੋਂ ਕੀਤਾ ਬਾਹਰ
ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨ ਕਮੇਟੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ‘ਚੋਂ ਬਾਹਰ ਕੱਢਿਆ ਗਿਆ ਹੈ। ਦੱਸ ਦੇਈਏ ਕਿ ਅਕਾਲੀ ਦਲ ਨੇ ਬੀਤੇ ਦਿਨੀਂ ਬਾਗੀ ਧੜੇ ਦੇ 8 ਵੱਡੇ ਆਗੂਆਂ ਨੂੰ …..ਹੋਰ ਪੜ੍ਹੋ
ਮਹਿਲਾਵਾਂ ਨੂੰ 1,548 ਕਰੋੜ ਰੁਪਏ ਤੋਂ ਵੱਧ ਦੀ ਮੁਫ਼ਤ ਬੱਸ ਸਫ਼ਰ ਸਹੂਲਤ ਮੁਹੱਈਆ ਕਰਵਾਈ : ਲਾਲਜੀਤ ਭੁੱਲਰ
ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵੱਲ ਪ੍ਰਮੁੱਖ ਪਹਿਲਕਦਮੀ ਤਹਿਤ ਸੂਬੇ ਦੀਆਂ ਮਹਿਲਾਵਾਂ ਨੂੰ ਹੁਣ ਤੱਕ 1,548 ਕਰੋੜ ਰੁਪਏ ਤੋਂ ਵੱਧ ਦੀ ਮੁਫ਼ਤ ਬੱਸ ਸਫ਼ਰ ਸਹੂਲਤ ਮੁਹੱਈਆ ਕਰਵਾਈ
ਅਰਬਾਂ ਰੁਪਏ ਲਗਾ ਕੇ ਬਣਾਈ ਨਵੀਂ ਸੰਸਦ ‘ਚ ਭਰਿਆ ਪਾਣੀ, ਛੱਤਾਂ ਚੋਣ ਲੱਗੀਆਂ
ਬੀਤੇ ਕੱਲ੍ਹ ਦੀ ਸ਼ਾਮ ਤੋਂ ਪਏ ਮੀਂਹ ਨੇ ਦਿੱਲੀ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੀਂਹ ਪੈਣ ਨਾਲ ਦਿੱਲੀ ਦੀਆਂ ਸੜਕਾ ਨਦੀ ਦਾ ਰੂਪ ਧਾਰਨ ਕਰ ਗਈਆਂ, ਉਥੇ ਬਣੀ ਨਵੀਂ ਪਾਰਲੀਮੈਂਟ ਵੀ ਪਾਣੀ ਪਾਣੀ ਹੋ ਗਈ ਹੈ। ਸੰਸਦ ਭਵਨ ਵਿੱਚ ਪਾਣੀ…..ਹੋਰ ਪੜ੍ਹੋ
ਨਹੀਂ ਦੇਖਿਆ ਹੋਣਾ ਬਿਆਸ ਦਰਿਆ ਦਾ ਇਹ ਰੂਪ, ਮਨਾਲੀ ਹਾਈਵੇਅ ਰੁੜ੍ਹਿਆ, ਪੰਜਾਬ ਲਈ ਵੀ ਖਤਰਾ!
ਹਿਮਾਚਲ ਪ੍ਰਦੇਸ਼ ‘ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ | ਬੀਤੀ ਰਾਤ ਰਾਜ ਭਰ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀ ਸੂਚਨਾ ਹੈ। ਕੁੱਲੂ ਦੇ ਨਿਰਮੰਡ ‘ਚ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਲੇ-ਦੁਆਲੇ ਵਾਹਨ ਅਤੇ ਘਰ ਵਹਿ …..ਹੋਰ ਪੜ੍ਹੋ
ਰੋਹਿਤ ਸ਼ੈੱਟੀ ਤੇ ਆਸਿਮ ‘ਚ ਭਖਿਆ ਵਿਵਾਦ, ਦੋਵਾਂ ਦੇ ਝਗੜੇ ਦੀ ਵੀਡੀਓ ਵਾਇਰਲ
ਇਸ ਸਮੇਂ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 14’ ਕਾਫੀ ਸੁਰਖੀਆਂ ‘ਚ ਬਣਿਆ ਹੋਇਆ ਹੈ | ਦਰਅਸਲ , ਰੋਹਿਤ ਸ਼ੈੱਟੀ ਤੇ ਆਸਿਮ ਰਿਆਜ਼ ਵਿਚ ਝਗੜਾ ਹੋ ਗਿਆ ਹੈ। ਇਹ ਝਗੜਾ ਹੋਣ ਤੋਂ ਬਾਅਦ ਆਸਿਮ ਰਿਆਜ਼ ਨੇ ਇਕ ਵੀਡੀਓ ਵੀ ਸ਼ੇਅਰ …..ਹੋਰ ਪੜ੍ਹੋ
Paris Olympics 2024 : ਬੈਲਜਿਅਮ ਤੋਂ 2-1 ਨਾਲ ਹਾਰੀ ਭਾਰਤੀ ਪੁਰਸ਼ ਹਾਕੀ ਟੀਮ
ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ ਅਤੇ ਇਸ ਵਾਰ ਭਾਰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ | ਪਰੰਤੂ ਭਾਰਤੀ ਪੁਰਸ਼ ਹਾਕੀ ਟੀਮ ਨੂੰ ਪੈਰਿਸ ਓਲੰਪਿਕ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ…..ਹੋਰ ਪੜ੍ਹੋ
ਵਿਧਾਨ ਸਭਾ ਸਪੀਕਰ ਸੰਧਵਾਂ ਨੇ ਜਾਪਾਨ ਦੌਰੇ ਤੋਂ ਪਰਤੇ 7 ਵਿਦਿਆਰਥੀਆਂ ਦਾ ਕੀਤਾ ਸਨਮਾਨ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਾਪਾਨ ਦੌਰੇ ਤੋਂ ਪਰਤੇ ਪੰਜਾਬ ਦੇ ਸੱਤ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਪੀਕਰ ਨੇ ਕਿਹਾ ਕਿ ਇਹ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ…..ਹੋਰ ਪੜ੍ਹੋ