ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ ਆਏ ਬਾਲੀਵੁੱਡ ਸਿਤਾਰੇ || Latest News

0
21
Bollywood stars came in support of Kangana Ranaut after the slapping incident

ਥੱਪੜ ਵਾਲੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ ਆਏ ਬਾਲੀਵੁੱਡ ਸਿਤਾਰੇ

ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ ਅਤੇ ਇਸ ਦੌਰਾਨ ਕੰਗਨਾ ਰਣੌਤ ਦੇ ਨਾਲ ਹੋਏ ਦੁਰਵਿਵਹਾਰ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ। ਵੀਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਦੀ ਇੱਕ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ । ਜਿਸ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਨੇ ਕੰਗਨਾ ਨਾਲ ਹੋਏ ਦੁਰਵਿਵਹਾਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਨੁਪਮ ਖੇਰ ਤੋਂ ਲੈ ਕੇ ਸ਼ੇਖਰ ਸੁਮਨ ਤੱਕ ਦਾ ਕਹਿਣਾ ਹੈ ਕਿ ਕੰਗਨਾ ਨਾਲ ਜੋ ਵੀ ਹੋਇਆ ਉਹ ਬਹੁਤ ਗਲਤ ਹੈ।

ਕੰਗਨਾ ਨਾਲ ਹੋਏ ਦੁਰਵਿਵਹਾਰ ਦੀ ਕੀਤੀ ਸਖਤ ਨਿੰਦਾ

ਬਾਲੀਵੁੱਡ ਅਭਿਨੇਤਾ ਸ਼ੇਖਰ ਸੁਮਨ ਨੂੰ ਜਦੋਂ ਇਕ ਇਵੈਂਟ ‘ਚ ਕੰਗਨਾ ਨਾਲ ਹੋਏ ਦੁਰਵਿਵਹਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦੀ ਸਖਤ ਨਿੰਦਾ ਕੀਤੀ। ਸ਼ੇਖਰ ਸੁਮਨ ਨੇ ਕਿਹਾ- ਇਹ ਬਹੁਤ ਗਲਤ ਅਤੇ ਮੰਦਭਾਗਾ ਹੈ। ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ। ਇਹ ਗੈਰ-ਕਾਨੂੰਨੀ ਹੈ, ਉਨ੍ਹਾਂ (ਮਹਿਲਾ ਸੈਨਿਕਾਂ) ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ :ਜਲੰਧਰ ‘ਚ ਦੇਰ ਰਾਤ ਸ਼-ਰਾਬ ਦੇ ਠੇਕੇ ਬਾਹਰ ਹੋਇਆ ਭਾਰੀ ਹੰ.ਗਾਮਾ

ਸ਼ੇਖਰ ਨੇ ਅੱਗੇ ਕਿਹਾ- ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਦੇ ਦਿਲ ਵਿਚ ਕੁਝ ਵਿਰੋਧ ਜਾਂ ਨਾਰਾਜ਼ਗੀ ਸੀ। ਪਰ ਇਸ ਨੂੰ ਪ੍ਰਗਟ ਕਰਨ ਦਾ ਤਰੀਕਾ ਬਹੁਤ ਗਲਤ ਸੀ। ਤੁਸੀਂ ਗੁੱਸੇ ਵਿੱਚ ਵੀ ਅੱਗੇ ਆ ਕੇ ਗੱਲ ਕਰ ਸਕਦੇ ਹੋ। ਇਸ ਤਰ੍ਹਾਂ ਕਿਸੇ ‘ਤੇ ਹੱਥ ਚੁੱਕਣਾ ਠੀਕ ਨਹੀਂ ਹੈ।

 

 

LEAVE A REPLY

Please enter your comment!
Please enter your name here